ਜਲੰਧਰ:ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਉੱਤੇ ਉਸ ਸਮੇਂ ਭਿਆਨਕ ਹਾਦਸਾ ਤੋਂ ਬਚਾਅ ਹੋ ਗਿਆ ਜਦੋਂ ਇੱਕ ਵਿਅਕਤੀ ਦਾ ਟ੍ਰੇਨ ਵਿੱਚ ਚੜਦੇ ਸਮੇਂ ਫਿਸਲ ਗਿਆ ਜਿਸ ਨੂੰ ਆਰਪੀਐਫ ਦੀ ਟੀਮ ਵੱਲੋਂ ਬਚਾਇਆ ਗਿਆ। ਇਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਆਰਪੀਐਫ ਦੇ ਜਵਾਨ ਵੱਲੋਂ ਬਹੁਤ ਹੀ ਬਹਾਦਰੀ ਨਾਲ ਵਿਅਕਤੀ ਨੂੰ ਬਚਾਇਆ ਗਿਆ।
ਚੱਲਦੀ ਟਰੇਨ ਉੱਤੇ ਚੜ੍ਹਦੇ ਸਮੇਂ ਵਾਪਰਿਆ ਭਾਣਾ, ਦੇਖੋ ਖ਼ਤਰਨਾਕ ਵੀਡੀਓ ! - ਜਲੰਧਰ ਦੇ ਰੇਲਵੇ ਸਟੇਸ਼ਨ ਉੱਤੇ ਵਾਪਰਿਆ ਹਾਦਸਾ
ਜਲੰਧਰ ਰੇਲਵੇ ਸਟੇਸ਼ਨ ਵਿੱਚ ਇੱਕ ਵਿਅਕਤੀ ਨੂੰ ਆਰਪੀਐਫ ਦੇ ਜਵਾਨ ਨੇ ਬਚਾਇਆ। ਦੱਸ ਦਈਏ ਕਿ ਵਿਅਕਤੀ ਜਦੋ ਟ੍ਰੇਨ ਚੜ ਰਿਹਾ ਸੀ ਤਾਂ ਉਸ ਦਾ ਪੈਰ ਫਿਸਲ ਗਿਆ ਜਿਸ ਨੂੰ ਆਰਪੀਐਫ ਦੇ ਜਵਾਨ ਨੇ ਬਚਾਇਆ।
ਟ੍ਰੇਨ ਚੜਦੇ ਵਿਅਕਤੀ ਦਾ ਫਿਸਲਿਆ ਪੈਰ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਟ੍ਰੇਨ ਵਿੱਚ ਚੜ ਰਿਹਾ ਹੈ ਪਰ ਜਿਵੇਂ ਹੀ ਉਸ ਨੇ ਟ੍ਰੇਨ ਵਿੱਚ ਪੈਰ ਧਰਿਆ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਡਿੱਗ ਗਿਆ। ਉਸ ਸਮੇਂ ਤੱਕ ਟ੍ਰੇਨ ਚਲਣ ਵੀ ਲੱਗੀ ਸੀ। ਪਰ ਜਿਵੇਂ ਹੀ ਵਿਅਕਤੀ ਉੱਤੇ ਆਰਪੀਐਫ ਦੇ ਜਵਾਨ ਦੀ ਨਜ਼ਰ ਪਈ ਤਾਂ ਉਸਨੇ ਵਿਅਕਤੀ ਨੂੰ ਬਚਾ ਲਿਆ।
Last Updated : Nov 9, 2022, 2:17 PM IST