ਜਲੰਧਰ: ਕਸਬਾ ਫ਼ਿਲੌਰ 'ਚ ਇੱਕ ਹੋਰ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਧਦਿਆਂ ਜਾ ਰਹੀਆਂ ਹਨ ਤੇ ਪੁਲਿਸ ਇਨ੍ਹਾਂ 'ਤੇ ਨਕੇਲ ਪਾਉਣ 'ਚ ਨਾਕਾਮ ਨਜ਼ਰ ਆ ਰਹੀ ਹੈ।
ਨਵੇਂ ਵਿਆਹੇ ਜੋੜੇ ਨੂੰ ਬਣਾਇਆ ਸ਼ਿਕਾਰ
ਜਲੰਧਰ: ਕਸਬਾ ਫ਼ਿਲੌਰ 'ਚ ਇੱਕ ਹੋਰ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨੋ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵਧਦਿਆਂ ਜਾ ਰਹੀਆਂ ਹਨ ਤੇ ਪੁਲਿਸ ਇਨ੍ਹਾਂ 'ਤੇ ਨਕੇਲ ਪਾਉਣ 'ਚ ਨਾਕਾਮ ਨਜ਼ਰ ਆ ਰਹੀ ਹੈ।
ਨਵੇਂ ਵਿਆਹੇ ਜੋੜੇ ਨੂੰ ਬਣਾਇਆ ਸ਼ਿਕਾਰ
ਫਿਲੌਰ ਦੇ ਪਿੰਡ ਬੜਾ ਵਿਖੇ ਨਵੇਂ ਵਿਆਹੇ ਜੋੜੇ ਤੋਂ ਪਿਸਤੌਲ ਤੇ ਦਾਤਰ ਦੀ ਨੌਂਕ 'ਤੇ ਸਮਾਨ ਚੋਰੀ ਕਰ ਫ਼ਰਾਰ ਹੋ ਗਏ। ਪੀੜਤ ਰਵੀ ਨੇ ਦੱਸਿਆ ਕਿ ਉਹ ਤੇ ਉਸ ਦੀ ਘਰਵਾਲੀ ਆਪਣੇ ਜੱਦੀ ਪਿੰਡ ਜਾ ਰਹੇ ਸੀ ਤੇ ਮੋਟਰ ਸਾਈਕਲ ਸਵਾਰ 2 ਵਿਅਕਤੀਆਂ ਨੇ ਉਨ੍ਹਾਂ ਦੇ ਅੱਗੇ ਆ ਕੇ ਮੋਟਰ ਸਾਈਕਲ ਰੋਕ ਲਿਆ ਤੇ ਉਨ੍ਹਾਂ ਦੀ ਪਤਨੀ ਦੇ ਗੱਲੇ 'ਤੇ ਦਾਤਾਰ ਰੱਖ ਕੇ ਉਸ ਦੀ ਡੇਢ ਤੋਲੇ ਦੀ ਸੋਨੇ ਦੀ ਚੈਨ, ਕੰਨਾਂ ਦੀਆਂ ਵਾਲੀਆਂ ਤੇ ਦੋਨਾਂ ਦੇ ਪਰਸ ਖੋਹ ਕੇ ਰੱਫੂ ਚੱਕਰ ਹੋ ਗਏ।
ਦਿਨੋ ਦਿਨ ਵੱਧ ਰਹੇ ਲੁੱਟਾਂ ਖੋਹਾਂ ਦੇ ਮਾਮਲੇ
ਲੁੱਟ ਖੋਹਾਂ ਦੇ ਮਾਮਲਿਆਂ 'ਚ ਇਜਾਫਾ ਹੋ ਰਿਹਾ ਹੈ। ਇਸ ਤੋਂ ਸਾਫ਼ ਹੋ ਰਿਹੈ ਕਿ ਪੁਲਿਸ ਇਨ੍ਹਾਂ ਸ਼ਰਾਰਤੀ ਅਨਸਰਾਂ 'ਤੇ ਨਕੇਲ ਪਾਉਣ 'ਚ ਅਸਮਰਥ ਹੈ। ਇਸ ਮਾਮਲੇ 'ਚ ਪੁਲਿਸ ਨੇ ਕਿਹਾ ਕਿ ਬਿਆਨ ਨੋਟ ਕਰ ਲਏ ਗਏ ਹਨ ਤੇ ਤਫ਼ਤੀਸ਼ ਜਾਰੀ ਹੈ।