ਜਲੰਧਰ:ਕਸਬਾ ਫਿਲੌਰ ਦੇ ਪਿੰਡ ਮਹਿਸਮਪੁਰ ਵਿਖੇ ਦੋ ਮੋਟਰਸਾਈਕਲਾਂ (Motorcycles) ਦੀ ਟੱਕਰ ਹੋਣ ਦੇ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਨਜ਼ਦੀਕੀ ਪਿੰਡ ਰੰਧਾਵਾ ਵਿਖੇ ਕ੍ਰਿਕਟ ਦਾ ਮੈਚ ਖੇਡ ਕੇ ਵਾਪਿਸ ਆ ਰਹੇ ਸਨ। ਜਦੋਂ ਉਹ ਮਹਿਸਮਪੁਰ ਦੇ ਮੇਨ ਚੌਕ ਵਿਖੇ ਪੁੱਜੇ ਤਾਂ ਅੱਗੋਂ ਇਕ ਹੋਰ ਮੋਟਰਸਾਈਕਲ ਦੇ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ਵਿੱਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ (Death) ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।ਜਿਹਨਾਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਅਤੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਹਿਚਾਣ ਜਸ਼ਨ ਪੁੱਤਰ ਸਰਬਜੀਤ ਅਤੇ ਹਨੀ ਪੁੱਤਰ ਸੋਮਾ ਵਾਸੀ ਗੰਨਾ ਪਿੰਡ ਵਜੋਂ ਹੋਈ ਹੈ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੌਜਵਾਨਾਂ ਦੀ ਪਹਿਚਾਣ ਬੌਬੀ ਪੁੱਤਰ ਬਾਂਸਲ ਵਾਸੀ ਗੰਨਾ ਪਿੰਡ ਅਤੇ ਅਜੇ ਅਤੇ ਸੁਚੇਤ ਵਾਸੀ ਜੌਹਲ ਪਿੰਡ ਵਜੋਂ ਹੋਈ ਹੈ।
Road accidents:ਸੜਕ ਹਾਦਸੇ 'ਚ 2 ਦੀ ਮੌਤ - Motorcycles
ਜਲੰਧਰ ਦੇ ਪਿੰਡ ਮਹਿਸਮਪੁਰ ਵਿਖੇ ਦੋ ਮੋਟਰਸਾਈਕਲਾਂ (Motorcycles)ਵਿਚਕਾਰ ਟੱਕਰ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਅਤੇ 3 ਗੰਭੀਰ ਰੂਪ ਵਿਚ ਜ਼ਖ਼ਮੀ (Injured) ਹੋ ਗਏ ਹਨ।
Road accidents:ਸੜਕ ਹਾਦਸੇ 'ਚ 2 ਦੀ ਮੌਤ