ਪੰਜਾਬ

punjab

ETV Bharat / state

ਆਰਐੱਮਪੀਆਈ ਵੱਲੋਂ ਪਾਣੀ ਅਤੇ ਬਿਜਲੀ ਨੂੰ ਲੈ ਕੇ ਕੀਤੀ ਗਈ ਪ੍ਰੈਸ ਕਾਨਫਰੰਸ - ਰੈਵੋਲਿਊਸ਼ਨਰੀ ਮੈਕਸਿਸਟ ਪਾਰਟੀ ਆਫ਼ ਇੰਡੀਆ

ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਰੈਵੋਲਿਊਸ਼ਨਰੀ ਮੈਕਸਿਸਟ ਪਾਰਟੀ ਆਫ਼ ਇੰਡੀਆ(RMPI) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਵਾਈ ਗਈ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਦਰਾਂ ਨੂੰ ਘਟਾ ਦੇਣਾ ਚਾਹੀਦਾ ਹੈ, ਇਹ ਆਮ ਲੋਕਾਂ ਲਈ ਬਹੁਤ ਮਹਿੰਗੀ ਹੈ।

ਫ਼ੋਟੋ

By

Published : Aug 3, 2019, 10:05 AM IST

ਜਲੰਧਰ : ਸ਼ੁੱਕਰਵਾਰ ਨੂੰ ਜਲੰਧਰ ਦੇ ਪੰਜਾਬ ਪ੍ਰੈਸ ਕਲੱਬ ਵਿਖੇ ਰੈਵੋਲਿਊਸ਼ਨਰੀ ਮੈਕਸਿਸਟ ਪਾਰਟੀ ਆਫ਼ ਇੰਡੀਆ(RMPI) ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਵਾਈ ਗਈ। ਇਸ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਨੇ ਪੰਜਾਬ ਵਿੱਚ ਵਧ ਰਹੀਆਂ ਬਿਜਲੀ ਦੀਆਂ ਦਰਾਂ ਅਤੇ ਪਾਣੀ ਦੇ ਮੁੱਦੇ 'ਤੇ ਗੱਲ ਕੀਤੀ।

ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਦੀਆਂ ਦਰਾਂ ਨੂੰ ਘਟਾ ਦੇਣਾ ਚਾਹੀਦਾ ਹੈ, ਇਹ ਆਮ ਲੋਕਾਂ ਲਈ ਬਹੁਤ ਮਹਿੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਪਾਣੀ ਦੀ ਵੀ ਬਹੁਤ ਕਿੱਲਤ ਹੋ ਚੁੱਕੀ ਹੈ ਅਤੇ ਪਾਣੀ ਦੀ ਬਰਬਾਦੀ ਬਹੁਤ ਹੋ ਰਹੀ ਹੈ। ਇਸ ਬਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਜੇਕਰ ਸਰਕਾਰ ਬਿਜਲੀ ਦੀਆਂ ਦਰਾਂ ਨੂੰ ਨਹੀਂ ਘੱਟ ਕਰੇਗੀ ਤਾਂ 5 ਅਗਸਤ ਤੋਂ ਲੈ ਕੇ 9 ਅਗਸਤ ਤੱਕ ਪੰਜਾਬ ਦੇ ਜ਼ਿਲ੍ਹਿਆਂ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਜਿਸ ਵਿਚ ਉਹ ਆਪਣਾ ਰੋਸ ਪ੍ਰਦਰਸ਼ਨ ਕਰਨਗੇ।

ਇਹ ਵੀ ਪੜ੍ਹੋ : ਜਲ੍ਹਿਆਂਵਾਲਾ ਬਾਗ਼ ਸੋਧ ਬਿਲ ਪਾਸ, ਮਾਨ ਨੇ ਕਿਹਾ- ਟਰੱਸਟ 'ਚ ਕੋਈ ਵੀ ਸਿਆਸੀ ਆਗੂ ਨਾ ਰਹੇ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਫਿਰ ਵੀ ਫਰਕ ਨਹੀਂ ਪੈਂਦਾ ਤਾਂ ਸਤੰਬਰ ਮਹੀਨੇ ਦੇ ਸ਼ੁਰੂਆਤੀ ਦੱਸ ਦਿਨਾਂ ਤੱਕ ਪਟਿਆਲਾ ਦੇ ਵਿੱਚ ਅਸੀਂ ਆਪਣਾ ਧਰਨਾ ਪ੍ਰਦਰਸ਼ਨ ਕਰਾਂਗੇ ਅਤੇ ਪਟਿਆਲੇ ਦੇ ਰਾਜੇ ਦੇ ਮਹਿਲ ਦਾ ਘਿਰਾਓ ਕਰਾਂਗੇ।

ABOUT THE AUTHOR

...view details