ਪੰਜਾਬ

punjab

ETV Bharat / state

ਆਕਸੀਜਨ ਦੀ ਕਾਲਾ ਬਾਜ਼ਾਰੀ ਦਾ ਪਰਦਾਫਾਸ ਕਰਨ ਵਾਲੇ ਨੂੰ 25 ਹਜ਼ਾਰ ਦਾ ਇਨਾਮ - ਕੋਰੋਨਾ ਦੇ ਇਲਾਜ ਦੇ ਲਈ

ਆਕਸੀਜਨ ਅਤੇ ਕੋਰੋਨਾ ਦੇ ਇਲਾਜ ਦੇ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ ਜਲੰਧਰ ਦੇ ਡੀਸੀ ਨੇ ਲੋਕਾਂ ਨੂੰ ਸਟਿੰਗ ਆਪ੍ਰੇਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਆਕਸੀਜਨ ਦੀ ਕਾਲਾ ਬਾਜ਼ਾਰੀ ਦਾ ਪਰਦਾਫਾਸ ਕਰਨ ਵਾਲੇ ਨੂੰ 25 ਹਜ਼ਾਰ ਦਾ ਇਨਾਮ
ਆਕਸੀਜਨ ਦੀ ਕਾਲਾ ਬਾਜ਼ਾਰੀ ਦਾ ਪਰਦਾਫਾਸ ਕਰਨ ਵਾਲੇ ਨੂੰ 25 ਹਜ਼ਾਰ ਦਾ ਇਨਾਮ

By

Published : Apr 30, 2021, 11:06 AM IST

Updated : Apr 30, 2021, 5:08 PM IST

ਜਲੰਧਰ: ਇੱਕ ਪਾਸੇ ਜਿੱਥੇ ਕੋਰੋਨਾ ਕਾਰਨ ਹਰ ਰੋਜ਼ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਕਈ ਸੂਬੇ ਆਕਸੀਜਨ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਆਕਸੀਜਨ ਨੂੰ ਲੈ ਕੇ ਕਾਲਾਬਾਜ਼ਾਰੀ ਵੀ ਚਲ ਰਹੀ ਹੈ। ਸੂਬੇ ’ਚ ਆਕਸੀਜਨ ਦੀ ਕਾਲਾਬਾਜਾਰੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖਤਾ ਕਦਮ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ ਆਕਸੀਜਨ ਅਤੇ ਕੋਰੋਨਾ ਦੇ ਇਲਾਜ ਦੇ ਲਈ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਦੀ ਕਾਲਾਬਾਜ਼ਾਰੀ ਨੂੰ ਰੋਕਣ ਦੇ ਲਈ ਜਲੰਧਰ ਦੇ ਡੀਸੀ ਨੇ ਲੋਕਾਂ ਨੂੰ ਸਟਿੰਗ ਆਪ੍ਰੇਸ਼ਨ ਕਰਨ ਦਾ ਐਲਾਨ ਕਰ ਦਿੱਤਾ ਹੈ।

ਆਕਸੀਜਨ ਦੀ ਕਾਲਾ ਬਾਜ਼ਾਰੀ ਦਾ ਪਰਦਾਫਾਸ ਕਰਨ ਵਾਲੇ ਨੂੰ 25 ਹਜ਼ਾਰ ਦਾ ਇਨਾਮ

ਕਾਲਾਬਾਜ਼ਾਰੀ ਕਰਨ ਵਾਲਿਆਂ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ

ਡੀਸੀ ਘਣਸ਼ਾਮ ਥੋਰੀ ਨੇ ਕਿਹਾ ਕਿ ਜੋ ਕੋਈ ਵੀ ਆਕਸੀਜਨ ਜਾਂ ਕੋਰੋਨਾ ਦੇ ਇਲਾਜ ਵਿਚ ਕੰਮ ਆਉਣ ਵਾਲੀ ਦਵਾਈਆਂ ਦੀ ਕਾਲਾਬਾਜ਼ਾਰੀ ਦਾ ਸਟਿੰਗ ਆਪ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਦੇਵੇਗਾ ਉਸ ਨੂੰ 25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਡੀਸੀ ਘਣਸ਼ਾਮ ਥੋਰੀ ਜੋ ਪਹਿਲੇ ਹੀ ਕੋਰੋਨਾ ਵਾਇਰਸ ਦੇ ਖਿਲਾਫ ਸਖਤ ਆਦੇਸ਼ ਦੇ ਰਹੇ ਹਨ ਉੱਥੇ ਹੀ ਹੁਣ ਉਹ ਕਹਿ ਰਹੇ ਹਨ ਕਿ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿ ਕੋਈ ਵੀ ਵਿਅਕਤੀ ਇਨ੍ਹਾਂ ਚੀਜ਼ਾਂ ਦੀ ਕਾਲਾ ਬਾਜ਼ਾਰੀ ਕਰੇ ਜਾਂ ਫਿਰ ਟੈਸਟ ਦੇ ਲਈ ਜ਼ਿਆਦਾ ਪੈਸੇ ਵਸੂਲਣ। ਡੀਸੀ ਦੀ ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਫ਼ ਜ਼ਾਹਿਰ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਕਾਲਾ ਬਾਜ਼ਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਉਸ ਤੇ ਤੁਰੰਤ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਵੀ ਪੜੋ: ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਉਤੇ ਸੁਖਬੀਰ ਬਾਦਲ ਖ਼ਿਲਾਫ਼ ਪਰਚਾ ਦਰਜ

Last Updated : Apr 30, 2021, 5:08 PM IST

ABOUT THE AUTHOR

...view details