ਜਲੰਧਰ: ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਐੱਨ ਆਰ ਆਈ ਮਾਮਲਿਆਂ ਵਿੱਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ। ਸਰਕਾਰ ਵੱਲੋਂ ਕਿਹਾ ਗਿਆ ਕਿ ਐਨ ਆਰ ਆਈਜ਼ ਦੇ ਮੁੱਦਿਆਂ ਨਾਲ ਜੁੜੀ ਐੱਨ ਆਰ ਆਈ ਸਭਾਵਾਂ ਨੂੰ ਰਿਵਾਈਵ ਕੀਤਾ ਜਾਏਗਾ। ਐਨ ਆਰ ਆਈਜ਼ ਦੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਸਪੈਸ਼ਲ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ ਅਤੇ ਐਨ ਆਰ ਆਈਜ਼ ਬਜ਼ੁਰਗਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਈ ਜਾਵੇਗੀ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਐੱਨ ਆਰ ਆਈ ਲੋਕਾਂ ਦਾ ਇਸ ’ਤੇ ਮਿਲਿਆ ਜੁਲਿਆ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ।
ਐੱਨ ਆਰ ਆਈਜ਼ ਦੀ ਸਰਕਾਰ ਨੂੰ ਨਸੀਹਤ:ਐਨ ਆਰ ਆਈ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਐੱਨ ਆਰ ਆਈ ਬਜ਼ੁਰਗਾਂ ਨੂੰ ਤੀਰਥ ਯਾਤਰਾਵਾਂ ਕਰਾਉਣ ਦਾ ਕਦਮ ਇੱਕ ਵਧੀਆ ਕਦਮ ਹੈ ਪਰ ਐੱਨ ਆਰ ਆਈ ਬਜ਼ੁਰਗਾਂ ਨੂੰ ਇਸ ਦੀ ਲੋੜ ਨਹੀਂ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਬਜਾਏ ਇਸ ਦੇ ਐੱਨ ਆਰ ਆਈ ਲੋਕਾਂ ਦੇ ਬਾਕੀ ਮੁੱਦਿਆਂ ’ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇ। ਜਲੰਧਰ ਵਿਖੇ ਐੱਨ ਆਰ ਆਈ ਰਣਬੀਰ ਸਿੰਘ ਟੁੱਟ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਐੱਨ ਆਰ ਆਈ ਲੋਕਾਂ ਲਈ ਜੋ ਐਲਾਨ ਕੀਤਾ ਗਿਆ ਹੈ ਉਹ ਸਰਕਾਰ ਦਾ ਇੱਕ ਵਧੀਆ ਕਦਮ ਹੈ ਕਿਉਂਕਿ ਇਹ ਲੋਕ ਕਾਫ਼ੀ ਲੰਮੇ ਸਮੇਂ ਤੋਂ ਇਨ੍ਹਾਂ ਗੱਲਾਂ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਕੋਰੋਨਾ ਕਰਕੇ ਐਨ ਆਰ ਆਈ ਪੰਜਾਬ ਨਹੀਂ ਆ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਦੀ ਨਵੀਂ ਪੀੜ੍ਹੀ ਪੰਜਾਬ ਨਹੀਂ ਆਉਣਾ ਚਾਹੁੰਦੀ। ਦਲਵੀਰ ਸਿੰਘ ਟੁੱਟ ਨੇ ਕਿਹਾ ਕਿ ਇਸ ਤੋਂ ਇਲਾਵਾ ਐਨ ਆਰ ਆਈਜ਼ ਦਾ ਪੰਜਾਬ ਵਿੱਚ ਆਉਣ ਦੇ ਘਟਨਾ ਦਾ ਕਾਰਨ ਪੰਜਾਬ ਵਿੱਚ ਵਧ ਰਿਹਾ ਕਰਾਈਮ ਰੇਟ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐੱਨ ਆਰ ਆਈ ਲੋਕਾਂ ਲਈ ਜੋ ਕੰਮ ਕਰ ਰਹੀ ਹੈ ਉਦੋਂ ਤੋਂ ਐੱਨ ਆਰ ਆਈ ਲੋਕਾਂ ਦਾ ਵਿਸ਼ਵਾਸ ਪੰਜਾਬ ਅੰਦਰ ਇੱਕ ਵਾਰ ਫੇਰ ਬਣ ਰਿਹਾ ਹੈ।
NRI ਮਾਮਲਿਆਂ ਨਾਲ ਜੁੜੇ ਸੇਵਾ ਮੁਕਤ ਅਧਿਕਾਰੀ ਦਾ ਬਿਆਨ: ਪੰਜਾਬ ਵਿੱਚ ਐਨਆਰਆਈ ਮਾਮਲਿਆਂ ਨਾਲ ਜੁੜੇ ਰਿਟਾਇਰਡ ਅਧਿਕਾਰੀ ਇਕਬਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜੋ ਮਹਿਕਮੇ ਐੱਨ ਆਰ ਆਈ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਸਤੇ ਕੰਮ ਕਰ ਰਹੇ ਹਨ ਉਹ ਮਹਿਜ਼ ਖਾਨਾਪੂਰਤੀ ਲਈ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਐੱਨ ਆਰ ਆਈ ਲੋਕਾਂ ਦੇ ਜ਼ਮੀਨਾਂ ਦੇ ਮਾਮਲੇ , ਇਸ ਤੋਂ ਇਲਾਵਾ ਮੈਰੀਟਲ ਵਿਵਾਦ ਅਤੇ ਹੋਰ ਸਾਰੇ ਕਈ ਅਜਿਹੇ ਮਾਮਲੇ ਨੇ ਜਿੰਨ੍ਹਾਂ ਦਾ ਸਾਹਮਣਾ ਇੰਨ੍ਹਾਂ ਲੋਕਾਂ ਨੂੰ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਵੇ, ਕਿ ਐੱਨ.ਆਰ.ਆਈ ਦੇ ਕਿਸੇ ਵੀ ਤਰ੍ਹਾਂ ਦੇ ਮਾਮਲੇ ਨੂੰ ਮੌਕੇ ’ਤੇ ਹੱਲ ਕੀਤਾ ਜਾਵੇ।