ਜਲੰਧਰ: ਜ਼ਿਲ੍ਹੇ ਦੇ ਪੌਸ਼ ਇਲਾਕੇ 'ਚ ਚੱਲ ਰਹੇ ਇੱਕ ਬਿਊਟੀ ਪਾਰਲਰ 'ਚ ਕੁੜੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਿਊਟੀ ਪਾਰਲਰ ਚਲਾ ਰਹੀ ਮਹਿਲਾ ਨੇ ਕੁੜੀ ਦੀਆਂ ਇਤਰਾਜ਼ਯੋਗ ਫ਼ੋਟੋਆਂ ਖਿੱਚ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਕੁੜੀ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ।
ਬਿਊਟੀ ਪਾਰਲਰ 'ਤੇ ਕੁੜੀ ਨਾਲ ਕੀਤਾ ਜਬਰ-ਜਨਾਹ, 2 ਸਾਲ ਬਾਅਦ ਮੁਲਜ਼ਮ ਕਾਬੂ - ਜਲੰਧਰ
ਜਲੰਧਰ 'ਚ ਇੱਕ ਬਿਊਟੀ ਪਾਰਲਰ 'ਤੇ ਕੁੜੀ ਨਾਲ ਜਬਰ-ਜਨਾਹ। 2 ਸਾਲ ਬਾਅਦ ਸਾਹਮਣੇ ਆਇਆ ਮਾਮਲਾ। ਬਿਊਟੀ ਪਾਰਲਰ ਵਾਲੀ ਨੇ ਆਪਣੇ ਹੀ ਪਤੀ ਕੋਲੋਂ ਕਰਵਾਇਆ ਸੀ ਜਬਰ-ਜਨਾਹ। ਮੁਲਜ਼ਮ ਨੂੰ ਪੁਲਿਸ ਨੇ 2 ਸਾਲ ਬਾਅਦ ਕੀਤਾ ਗ੍ਰਿਫ਼ਤਾਰ।
ਦਰਅਸਲ ਇਹ ਘਟਨਾ ਦੋ ਸਾਲ ਪੁਰਾਣੀ ਹੈ ਅਤੇ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਨੇ ਵੈਕਸ ਕਰਵਾਉਣ ਆਈ ਕੁੜੀ ਦਾ ਆਪਣੇ ਹੀ ਪਤੀ ਤੋਂ ਜਬਰ-ਜਨਾਹ ਕਰਵਾਇਆ ਉਸ ਨੂੰ ਫ਼ੋਟੋਆਂ ਰਾਹੀਂ ਬਲੈਕਮੇਲ ਕਰਦੀ ਰਹੀ। ਇਸ ਤੋਂ ਬਾਅਦ ਮਹਿਲਾ ਦੇ ਪਤੀ ਦੇ ਦੋਸਤ ਨਾਲ ਸਬੰਧ ਬਣਾਉਣ ਲਈ ਜ਼ਬਰਦਸਤੀ ਕੀਤੀ। ਇਸ ਸਭ ਹੋਣ ਤੋਂ ਬਾਅਦ ਆਖਰ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੱਸੀ।
ਪੀੜਤਾ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਪੁਲੀਸ ਦੇ ਡੀਸੀਪੀ ਗੁਰਮੀਤ ਸਿੰਘ ਨੇ ਜਬਰ-ਜਨਾਹ ਦੀ ਪੁਸ਼ਟੀ ਕਰਦਿਆਂ ਕੁੜੀ ਦੇ ਬਿਆਨ 'ਤੇ ਪਤੀ ਅਤੇ ਪਤਨੀ ਵਿਰੁੱਧ ਮਾਮਲਾ ਦਰਜ ਕਰ ਪਤੀ ਜਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।