ਜਲੰਧਰ: ਹਰ ਕਿਸੇ ਵਿੱਚ ਕੋਈ ਨਾ ਕੋਈ ਹੁਨਰ ਜਾਂ ਕਾਲਾਕਾਰੀ ਲੁੱਕੀ ਹੁੰਦੀ ਹੈ ਜਿਸ ਨੂੰ ਵਰਤੋਂ ਕਰਕੇ ਕਈ ਹੋਰਾਂ ਨੂੰ ਹੈਰਾਨ ਕਰ ਦਿੰਦੇ ਹਨ, ਦੂਜਿਆਂ ਲਈ ਮਿਸਾਲ ਕਾਇਮ ਕਰ ਦਿੰਦੇ ਹਨ। ਜੇਕਰ ਸਾਡੇ ਘਰਾਂ ਵਿੱਚ ਪਿਆ ਫਾਲਤੂ ਸਾਮਾਨ ਘਰ ਵਿੱਚ ਹੀ ਦੁਬਾਰਾ ਕਿਸੇ ਹੋਰ ਕੰਮ ਆ ਜਾਏ ਤਾਂ ਇਕ ਪਾਸੇ ਜਿਥੇ ਬਾਜ਼ਾਰੋ ਖ਼ਰੀਦਣ ਵਾਲੇ ਉਸ ਸਾਮਾਨ ਦਾ ਖ਼ਰਚਾ ਬੱਚੇਗਾ, ਉੱਥੇ ਹੀ, ਘਰ ਵਿੱਚ ਇਸਤੇਮਾਲ ਕੀਤਾ ਗਿਆ ਸਾਮਾਨ ਵੀ ਕੂੜੇ ਵਿੱਚ ਨਹੀਂ ਸੁੱਟਣਾ ਪਵੇਗਾ। ਕੁਝ ਐਸੇ ਹੀ ਸਿਧਾਂਤ 'ਤੇ ਕੰਮ ਕਰ ਰਹੀ (useful things with useless things) ਜਲੰਧਰ ਦੀ ਇੱਕ ਮਹਿਲਾ ਰਮਨਪ੍ਰੀਤ ਕੌਰ।
ਘਰ ਵਿੱਚ ਫਾਲਤੂ ਪਏ ਪੁਰਾਣੇ ਸਾਮਾਨ ਦਾ ਵੀ ਹੋ ਸਕਦਾ ਹੈ ਵਧੀਆ ਇਸਤੇਮਾਲ : ਘਰ ਦੇ ਵਿਚ ਪਏ ਪੁਰਾਣੇ ਅਤੇ ਇਸਤੇਮਾਲ ਵਿੱਚ ਨਾ ਆਉਣ ਵਾਲੇ ਕੱਪੜੇ, ਪੁਰਾਣੇ ਕਾਗਜ਼, ਟਾਇਰ, ਰੰਗ ਕਰਨ ਵਾਲੇ ਬਰਸ਼, ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ ਸਣੇ ਹੋਰ ਬਹੁਤ ਸਾਰਾ ਸਾਮਾਨ ਐਸਾ ਹੈ ਜਿਸ ਨੂੰ ਅੱਜ ਰਮਨਪ੍ਰੀਤ ਕੌਰ ਆਪਣੀ ਕਲਾ ਨਾਲ ਇਕ ਐਸਾ ਰੂਪ ਦੇ ਦਿੰਦੀ ਹੈ ਕਿ ਇਹ ਸਮਾਨ ਘਰ ਵਿੱਚ ਹੀ ਇਸਤੇਮਾਲ ਹੋਣ ਵਾਲਾ ਇੱਕ ਦੂਜਾ ਖ਼ੂਬਸੂਰਤ ਸਾਮਾਨ ਬਣ ਜਾਂਦਾ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਸਾਮਾਨ ਨੂੰ ਪਿਛਲੇ ਦੋ ਸਾਲਾਂ ਵਿੱਚ ਰਮਨਪ੍ਰੀਤ ਕੌਰ ਨਾ ਸਿਰਫ਼ ਇਕੱਠਾ ਕਰ ਉਸ ਨੂੰ ਇੱਕ ਖੂਬਸੂਰਤ ਢੰਗ ਨਾਲ ਘਰ ਵਿੱਚ ਇਸਤੇਮਾਲ ਕਰਨ ਵਾਲਾ ਦੂਸਰਾ ਸਾਮਾਨ ਬਣਾ ਚੁੱਕੀ ਹੈ। ਬਲਕਿ, ਨਾਲ ਹੀ ਇਸ ਸਾਮਾਨ ਕਰਕੇ ਬਾਹਰ ਹੋਣ ਵਾਲੀ ਗੰਦਗੀ ਤੋਂ ਵੀ ਸਮਾਜ ਨੂੰ ਛੁਟਕਾਰਾ ਦੇ ਰਹੀ ਹੈ। ਰਮਨਪ੍ਰੀਤ ਕੌਰ ਇਸ ਕੁਲੈਕਸ਼ਨ ਵਿੱਚ ਬਹੁਤ ਸਾਰਾ ਐਸਾ ਸਾਮਾਨ ਹੈ, ਜੋ ਸ਼ਾਇਦ ਹੋਰ ਲੋਕਾਂ ਕੋਲ ਹੁੰਦਾ ਤਾਂ ਸ਼ਾਇਦ ਗੰਦਗੀ ਦੇ ਰੂਪ ਵਿੱਚ ਕਿਸੇ ਕੂੜੇ ਦੇ ਢੇਰ ਵਿਚ ਪਿਆ ਹੁੰਦਾ, ਪਰ ਅੱਜ ਇਹ ਸਮਾਨ ਰਮਨਪ੍ਰੀਤ ਕੌਰ ਕੋਲ ਇੱਕ ਵੱਡੀ ਕਲੈਕਸ਼ਨ ਦੇ ਰੂਪ ਵਿੱਚ ਪਿਆ ਹੋਇਆ ਹੈ।
ਸਵੱਛ ਭਾਰਤ ਅਭਿਆਨ ਅਤੇ ਪਲਾਸਟਿਕ ਫ੍ਰੀ ਇੰਡੀਆ ਵਰਗੇ ਅਭਿਆਨ ਨਾਲ ਜੁੜੀ ਹੋਈ ਹੈ ਰਮਨਪ੍ਰੀਤ ਕੌਰ : ਰਮਨਪ੍ਰੀਤ ਕੌਰ ਦੱਸਦੀ ਹੈ ਕਿ ਉਹ ਪਹਿਲੇ ਕਾਫੀ ਚਿਰ ਤੋਂ ਸਵੱਛ ਭਾਰਤ ਅਭਿਆਨ ਨਾਲ ਜੁੜੀ ਹੋਈ ਹੈ। ਜਲੰਧਰ ਨਗਰ ਨਿਗਮ ਨਾਲ ਮਿਲ ਕੇ ਇਸ ਉੱਪਰ ਕਾਫ਼ੀ ਕੰਮ ਵੀ ਕਰ ਚੁੱਕੀ ਹੈ। ਇਸ ਦੇ ਤਹਿਤ ਉਹ ਕਾਫੀ ਵਾਰ ਨਗਰ ਨਿਗਮ ਨਾਲ ਮਿਲ ਕੇ ਸਵੱਛ ਭਾਰਤ ਅਭਿਆਨ ਦੇ ਜ਼ਰੀਏ ਨਾ ਸਿਰਫ ਕੰਮ ਕਰ ਚੁੱਕੀ ਹੈ, ਬਲਕਿ ਇਸ ਲਈ ਲੋਕਾਂ ਨੂੰ ਵੀ ਪ੍ਰੇਰਿਤ ਕਰ ਚੁੱਕੀ ਹੈ। ਰਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਅਸੀਂ ਘਰਾਂ ਵਿਚ ਇਸਤੇਮਾਲ ਹੋਣ ਵਾਲੇ ਪੁਰਾਣੇ ਸਮੇਂ ਨੂੰ ਚੁੱਕ ਕੇ ਬਾਹਰ ਸੁੱਟ ਦਿੰਦੇ ਹਾਂ, ਜੋ ਗੰਦਗੀ ਦੇ ਢੇਰ ਦਾ ਰੂਪ ਲੈ ਲੈਂਦਾ ਹੈ, ਪਰ ਇਸੇ ਵਿੱਚੋਂ ਹੀ ਕੁਝ ਸਵਾਲ ਗ਼ਰੀਬ ਲੋਕ ਚੁਗ ਕੇ ਉਸ ਨੂੰ ਦੁਬਾਰਾ ਵੇਚਦੇ ਹਨ, ਤਾਂ ਕਿ ਉਸ ਦਾ ਦੁਬਾਰਾ ਇਸਤੇਮਾਲ ਹੋ ਸਕੇ। ਕੁਝ ਐਸੀ ਹੀ ਸੋਚ ਉੱਪਰ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਜਿਸ ਦੇ ਨਾਲ ਉਨ੍ਹਾਂ ਨੇ ਸਵੱਛ ਭਾਰਤ ਅਭਿਆਨ ਵਿੱਚ ਆਪਣੇ ਤੌਰ ਤਰੀਕੇ ਨਾਲ ਆਪਣਾ ਹਿੱਸਾ ਪਾਇਆ।
ਗ੍ਰੀਨ ਸਪੈਰੋ ਪ੍ਰੋਜੈਕਟ ਦੇ ਤਹਿਤ ਕਈ ਮਹਿਲਾਵਾਂ ਅਤੇ ਲੜਕੀਆਂ ਨੂੰ ਵੀ ਬਣਾ ਚੁੱਕੀ ਹੈ ਸੈਲਫ ਡਿਪੈਂਡੈਂਟ :ਉਨ੍ਹਾਂ ਦੇ ਮੁਤਾਬਕ ਕਰੀਬ ਦੋ ਸਾਲ ਪਹਿਲੇ ਉਨ੍ਹਾਂ ਨੇ "ਗ੍ਰੀਨ ਸਪੈਰੋ" ਨਾਮ ਦਾ ਇੱਕ ਪ੍ਰਾਜੈਕਟ ਸ਼ੁਰੂ ਕੀਤਾ। ਇਸ ਪ੍ਰਾਜੈਕਟ ਦੇ ਜ਼ਰੀਏ ਉਨ੍ਹਾਂ ਸਿਰਫ਼ ਘਰ ਵਿੱਚ ਪਏ ਫਾਲਤੂ ਸਾਮਾਨ ਦਾ ਇਸਤੇਮਾਲ ਕਰਕੇ ਦੁਬਾਰਾ ਇਸਤੇਮਾਲ ਹੋਣ ਵਾਲਾ ਖ਼ੂਬਸੂਰਤ ਸਾਮਾਨ ਬਣਾਇਆ। ਇਸ ਦੇ ਨਾਲ ਨਾਲ ਕਾਫ਼ੀ ਮਹਿਲਾਵਾਂ ਨੂੰ ਇਸ ਕੰਮ ਵਿੱਚ ਆਪਣੇ ਨਾਲ ਜੋੜ ਚੁੱਕੀ ਹੈ, ਜੋ ਅੱਜ ਘਰ ਬੈਠ ਕੇ ਚੰਗਾ ਮੁਨਾਫਾ ਕਮਾ ਰਹੀਆਂ। ਉਨ੍ਹਾਂ ਦੇ ਮੁਤਾਬਕ ਮਹਿਲਾਵਾਂ ਸਿਰਫ਼ ਘਰ ਬੈਠ ਕੇ ਹੀ ਉਨ੍ਹਾਂ ਨਾਲ ਨਹੀਂ ਜੁੜੀਆਂ ਬਲਕਿ ਬਹੁਤ ਸਾਰੀਆਂ ਲੜਕੀਆਂ ਅਤੇ ਮਹਿਲਾਵਾਂ ਉਨ੍ਹਾਂ ਕੋਲ ਕੋਈ ਵੀ ਕੰਮ ਕਰਨ ਲਈ ਆਉਂਦੀਆਂ ਹਨ ਅਤੇ ਪੁਰਾਣੇ ਸਾਮਾਨ ਤੋਂ ਇਸਤੇਮਾਲ ਹੋਣ ਵਾਲਾ ਨਵਾਂ ਸਾਮਾਨ ਤਿਆਰ ਕਰਦੀਆਂ ਹਨ। ਉਨ੍ਹਾਂ ਦੇ ਇਸ ਪ੍ਰਾਜੈਕਟ ਵਿੱਚ ਪੁਰਾਣੇ ਕੱਪੜਿਆਂ ਤੋਂ ਘਰਾਂ ਵਿੱਚ ਇਸਤੇਮਾਲ ਹੋਣ ਵਾਲੇ ਛੋਟੇ-ਵੱਡੇ ਥੈਲੇ, ਛੋਟੇ ਪਰਸ, ਪੁਰਾਣੇ ਕਾਗਜ਼ ਤੋਂ ਘਰ ਵਿੱਚ ਸਜਾਵਟ ਲਈ ਆਉਣ ਵਾਲਾ ਬਹੁਤ ਸਾਰਾ ਸਾਮਾਨ, ਪੈਨਸਿਲ ਬਾਕਸ, ਫਲਾਵਰ ਪੋਟ, ਇੱਥੇ ਤੱਕ ਕਿ ਮਹਿਲਾਵਾਂ ਦੇ ਇਸਤੇਮਾਲ ਲਈ ਈਅਰਰਿੰਗ ਤਕ ਬਣਾ ਕੇ ਰੱਖੇ ਜਾਂਦੇ ਹਨ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਗੱਡੀਆਂ ਦੇ ਟਾਇਰ, ਸਾਈਕਲ ਦਾ ਰਿਮ, ਪੁਰਾਣੀਆਂ ਪਲਾਸਟਿਕ ਦੀਆਂ ਬੋਤਲਾਂ, ਪੀੜਤ ਅਤੇ ਕਲੀ ਕਰਨ ਵਾਲੇ ਬਰਸ਼, ਪੁਰਾਣੀ ਲੱਕੜ ਵਰਗਾ ਹੋਰ ਬਹੁਤ ਸਾਰਾ ਸਾਮਾਨ ਹੈ ਜਿਸ ਨੂੰ ਉਨ੍ਹਾਂ ਵੱਲੋਂ ਇਕ ਨਵਾਂ ਰੰਗ ਰੂਪ ਦਿੱਤਾ ਜਾਂਦਾ ਹੈ।