ਜਲੰਧਰ: ਰੈਸਲਰ ਦ ਗ੍ਰੇਟ ਖਲੀ 9 ਮਾਰਚ ਨੂੰ ਬਠਿੰਡਾ 'ਚ ਆਪਣੀ ਅਕੈਡਮੀ WWE ਵੱਲੋਂ ਇੱਕ ਰੈਸਲਿੰਗ ਸ਼ੋਅ ਕਰਵਾਉਣ ਜਾ ਰਹੇ ਹਨ। ਇਸ ਵਾਰ ਦੇ ਰੈਸਲਿੰਗ ਸ਼ੋਅ 'ਚ ਰਾਖੀ ਸਾਵੰਤ ਅੰਤਰਰਾਸ਼ਟਰੀ ਰੈਸਲਰ ਕੇਟੀ ਨਾਲ ਭਿੜੇਗੀ।
ਬਠਿੰਡਾ 'ਚ ਰੈਸਲਿੰਗ ਸ਼ੋਅ ਕਰਵਾਉਣਗੇ ਗ੍ਰੇਟ ਖਲੀ, ਰੈਸਲਰ ਕੇਟੀ ਨਾਲ ਭਿੜੇਗੀ ਰਾਖੀ ਸਾਵੰਤ - ਬਠਿੰਡਾ
ਬਠਿੰਡਾ 'ਚ ਰੈਸਲਿੰਗ ਸ਼ੋਅ ਕਰਵਾਉਣਗੇ ਦ ਗ੍ਰੇਟ ਖਲੀ। ਇਸ ਸ਼ੋਅ 'ਚ ਅੰਤਰਰਾਸ਼ਟਰੀ ਰੈਸਲਰ ਕੇਟੀ ਨਾਲ ਭਿੜੇਗੀ ਰਾਖੀ ਸਾਵੰਤ। ਜਲੰਧਰ 'ਚ ਦ ਗ੍ਰੇਟ ਖਲੀ ਦੀ ਅਕੈਡਮੀ 'ਚ ਰੈਸਲਿੰਗ ਦੇ ਦਾਅ-ਪੇਚ ਸਿੱਖ ਰਹੀ ਹੈ ਰਾਖੀ ਸਾਵੰਤ।
ਰਾਖੀ ਸਾਵੰਤ ਨੇ ਇਸ ਸ਼ੋਅ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਅੱਜ-ਕੱਲ ਜਲੰਧਰ 'ਚ ਦ ਗ੍ਰੇਟ ਖਲੀ ਦੀ ਅਕੈਡਮੀ ਵਿੱਚ ਰੈਸਲਿੰਗ ਦੇ ਦਾਅ-ਪੇਚ ਸਿੱਖ ਰਹੀ ਹੈ। ਕੱਲ ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਕੈਟੀ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਇਸ ਵਾਰ 9 ਤਾਰੀਕ ਨੂੰ ਉਹ ਉਸਨੂੰ ਜ਼ਰੂਰ ਪਛਾੜੇਗੀ।
ਜ਼ਿਕਰਯੋਗ ਹੈ ਕਿ ਅੱਜ-ਕੱਲ ਖਲੀ ਦੀ ਅਕੈਡਮੀ 'ਚ ਬਠਿੰਡਾ ਵਿਖੇ 9 ਮਾਰਚ ਨੂੰ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਅਤੇ ਅੰਤਰਰਾਸ਼ਟਰੀ ਰੈਸਲਰ ਕੈਟੀ ਤੇ ਮਾਈਕ ਵੀ ਜਲੰਧਰ ਵਿਖੇ ਪਹੁੰਚ ਚੁੱਕੇ ਹਨ। ਦੂਜੇ ਪਾਸੇ ਕੈਟੀ ਦਾ ਵੀ ਕਹਿਣਾ ਹੈ ਕਿ ਰਾਖੀ ਸਾਵੰਤ ਹਾਲੇ ਇੱਕ ਨੌਂ ਸਿੱਖੀਆ ਖਿਡਾਰੀ ਹੈ ਜਦ ਕਿ ਉਹ ਇਕ ਅੰਤਰਰਾਸ਼ਟਰੀ ਖਿਡਾਰੀ ਹਨ। ਕਿਸੇ ਵੀ ਹਾਲਤ 'ਚ ਰਾਖੀ ਸਾਵੰਤ ਉਸ ਕੋਲੋਂ ਜਿੱਤ ਨਹੀਂ ਸਕਦੀ ।