ਜਲੰਧਰ: ਪੰਜਾਬ ਫੇਰੀ ਉੱਤੇ ਪਹੁੰਚੇ ਕਿਸਾਨ ਆਗੂ ਰਾਕੇਸ਼ ਟਿਕੈਤ (Farmer leader Rakesh Tikat) ਨੇ ਜਲੰਧਰ ਦੇ ਕਿਸ਼ਨਗੜ੍ਹ ਵਿੱਚ ਕਿਹਾ ਕਿ ਸਰਕਾਰਾਂ ਅਜੇ ਵੀ ਕਿਸਾਨਾਂ ਨੂੰ ਧੋਖਾ ਦੇ ਰਹੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਜਾਅਲਸਾਜ਼ ਹੈ ਅਤੇ ਬੇਈਮਾਨ ਹੈ ਜੋ ਦੇਸ਼ ਦੇ ਇਤਿਹਾਸ ਨੂੰ ਬਦਲਣਾ ਚਾਹੁੰਦੀ ਹੈ ।
ਉਨ੍ਹਾਂ ਕਿਹਾ ਕਿ ਸਰਕਾਰ ਸੰਯੁਕਤ ਕਿਸਾਨ ਮੋਰਚੇ ਨੂੰ ਦੋ ਫਾੜ ਕਰਨਾ ਚਾਹੁੰਦੀ ਹੈ, ਟਿਕੈਤ ਨੇ ਕਿਹਾ ਕਿ ਸਿੰਘੂ ਬਾਰਡਰ ਜਾਣ ਦਾ ਹਾਲੇ ਕੋਈ ਵੀ ਪਲਾਨ ਨਹੀਂ ਹੈ ਪਰ ਫਿਰ ਵੀ ਕਿਸਾਨ ਇੱਕ ਵੱਡੇ ਅੰਦੋਲਨ ਲਈ ਤਿਆਰ (Be prepared for the big movement) ਰਹਿਣ। ਉਨ੍ਹਾਂ ਕਿਹਾ ਕਿ ਸਮਾਂ ਆਉਣ ਉੱਤੇ ਇਸ ਦਾ ਸਥਾਨ ਵੀ ਦੱਸ ਦਿੱਤਾ ਜਾਏਗਾ ਟਿਕੈਤ ਨੇ ਕਿਹਾ ਕਿ ਇਸ ਵਾਰ ਆਉਣ ਵਾਲੇ ਵੱਡੇ ਅੰਦੋਲਨ ਵਿੱਚ ਇਕੱਲੇ ਕਿਸਾਨ ਹੀ ਨਹੀਂ ਬਲਕਿ ਦੇਸ਼ ਦੇ ਨੌਜਵਾਨ ਬਜ਼ੁਰਗ ਸਭ ਹਿੱਸਾ ਲੈਣਗੇ ।
ਪਰਾਲੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੇ ਸਰਕਾਰ ਪਰਾਲੀ ਦੇ ਮਸਲੇ ਨੂੰ ਹੱਲ ਕਰਨਾ (Solving the stubble issue) ਚਾਹੁੰਦੀ ਹੈ ਤਾਂ ਆਪ ਹੀ ਕੋਈ ਐਸੀ ਤਕਨੀਕ ਕਿਸਾਨਾਂ ਨੂੰ ਦੱਸ ਦੇਵੇ ਜਿਸ ਨਾਲ ਬਿਨਾਂ ਪਰਾਲੀ ਤੋਂ ਝੋਨਾ ਹੋ ਸਕਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵੱਡੀਆਂ ਵੱਡੀਆਂ ਖੇਤੀਬਾੜੀ ਯੂਨੀਵਰਸਿਟੀਆਂ , ਸਾਇੰਟਿਸਟ ਅਤੇ ਹੋਰ ਅਧਿਕਾਰੀ ਮੌਜੂਦ ਨੇ ਉਹ ਕੋਈ ਐਸੀ ਟੈਕਨਾਲੋਜੀ ਦੱਸਣ ਜਿਸ ਨਾਲ ਪਰਾਲੀ ਦਾ ਹੱਲ ਹੋ ਸਕੇ ।