ਜਲੰਧਰ: ਉੱਤਰ ਭਾਰਤ 'ਚ ਪਿਛਲੇ ਦੋ ਮਹੀਨੇ ਤੋਂ ਠੰਢ ਦਾ ਕਹਿਰ ਜਾਰੀ ਹੈ। ਪੰਜਾਬ ਦੇ ਵਿੱਚ ਧੁੰਦ ਤੇ ਠੰਡ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹੋਈ ਬਾਰਿਸ਼ ਨੇ ਪੰਜਾਬ ਦੇ ਮੌਸਮ ਵਿੱਚ ਬਦਲਾਅ ਕਰ ਦਿੱਤਾ ਹੈ। ਇੱਕ ਪਾਸੇ ਲੋਕ ਇਸ ਨੂੰ ਚੰਗੀ ਗੱਲ ਕਹੀ ਰਹੇ ਨੇ ਤੇ ਦੂਜੇ ਪਾਸੇ ਇਸ ਬਰਖਾ ਨਾਲ ਪਾਰਾ ਵੀ ਹੇਠਾਂ ਆਵੇਗਾ।
ਮੌਸਮ ਵਿਭਾਗ ਨੇ ਬੀਤੇ ਦਿਨੀਂ ਬਾਰਿਸ਼ ਹੋਣ ਦੀ ਭਵਿੱਖਵਾਨੀ ਕੀਤੀ ਸੀ, ਜਿਸ ਦੇ ਉਪਰਾਂਤ ਪੂਰੇ ਪੰਜਾਬ ਵਿੱਚ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ। ਲੋਕ ਇਸ ਮੌਸਮੀ ਬਦਲਾਵ ਤੋਂ ਖੁਸ਼ ਨਜ਼ਰ ਆ ਰਹੇ ਹਨ।