ਜਲੰਧਰ:ਗੰਨੇ ਦੀਆਂ ਕੀਮਤਾਂ ਅਤੇ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਅੱਜ ਚੌਥੇ ਦਿਨ ਵਿੱਚ ਪਹੁੰਚ ਗਿਆ ਹੈ। ਕਈ ਪੰਜਾਬੀ ਗਾਇਕ ਵੀ ਇਸ ਧਰਨੇ ‘ਤੇ ਪਹੁੰਚਦੇ ਹੋਏ ਨਜ਼ਰ ਆਏ। ਅੱਜ ਇਸ ਕਿਸਾਨੀ ਧਰਨੇ ‘ਤੇ ਪੰਜਾਬੀ ਗਾਇਕ ਬੂਟਾ ਮੁਹੰਮਦ , ਫ਼ਿਰੋਜ਼ ਖ਼ਾਨ, ਕਮਲ ਖ਼ਾਨ ਸਣੇ ਕੁਝ ਹੋਰ ਗਾਇਕ ਵੀ ਧਰਨੇ ‘ਚ ਪਹੁੰਚੇ। ਇਸ ਮੌਕੇ ਪੰਜਾਬੀ ਗਾਇਕਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ, ਕਿ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ, ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਖ਼ਾਸ ਤੌਰ ‘ਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਆਪੋ-ਆਪਣੇ ਘਰਾਂ ਨੂੰ ਜਾਣ ’ਤੇ ਆਪਣੇ ਪਰਿਵਾਰ ਵਿੱਚ ਬੈਠ ਕੇ ਪਰਿਵਾਰ ਦਾ ਸੁੱਖ ਲੈ ਸਕਣ।
ਕਿਸਾਨੀ ਧਰਨੇ ‘ਚ ਪਹੁੰਚੇ ਪੰਜਾਬੀ ਗਾਇਕ ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਦਿੱਲੀ ਦੀਆਂ ਸਰਹੱਦਾ ‘ਤੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਬੈਠੇ ਹਨ ਤਾਂ ਉੱਥੇ ਹੀ ਪੰਜਾਬ ਵਿੱਚ ਵੀ ਕਈ ਥਾਵਾਂ ‘ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕੇਂਦਰ ਤੇ ਸੂਬਾ ਸਰਕਾਰਾਂ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ।
ਜ਼ਿਕਰਯੋਗ ਹੈ, ਕਿ ਕਿਸਾਨਾਂ ਦੇ ਇਸ ਧਰਨੇ ਵਿੱਚ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਤਾਂ ਕਿ ਸਰਕਾਰ ਉੱਪਰ ਪ੍ਰੈਸ਼ਰ ਬਣਾਇਆ ਜਾ ਸਕੇ। ਉੱਧਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ।
ਇਹ ਵੀ ਪੜ੍ਹੋ:ਸਰਕਾਰ ਤੋਂ ਬਾਅਦ ਗੰਨਾ ਕਿਸਾਨਾਂ ਦੀ ਖੇਤੀ ਮਾਹਿਰਾਂ ਨਾਲ ਬੈਠਕ