ਪੰਜਾਬ

punjab

ETV Bharat / state

ਘੋੜੀ ਚੜ੍ਹਿਆ ਯੁਵਰਾਜ ਹੰਸ, ਵੇਖੋ ਵਿਆਹ ਦੀ ਵੀਡੀਓ - ਯੁਵਰਾਜ ਹੰਸ

ਪੰਜਾਬੀ ਗਾਇਕ ਯੁਵਰਾਜ ਹੰਸ ਦਾ ਹੋਇਆ ਵਿਆਹ। ਟੀਵੀ ਅਦਾਕਾਰਾ ਮਾਨਸੀ ਸ਼ਰਮਾ ਬਣੀ ਜਲੰਧਰ ਦੀ ਨੁੰਹ। ਉਮਰ ਭਰ ਦੇ ਸਾਥ 'ਚ ਬਦਲੀ 2 ਸਾਲ ਪਹਿਲਾਂ ਹੋਈ ਦੋਸਤੀ। ਇਸ ਖ਼ਾਸ ਮੌਕੇ ਡੀਜੇ ਦੀ ਧਮਕ ਨੂੰ ਕੀਤੀ ਨਾਂਹ, ਸੂਫ਼ੀ ਗਾਇਕਾਂ ਨੇ ਗਾਏ ਗੀਤ।

ਯੁਵਰਾਜ ਹੰਸ ਦਾ ਹੋਇਆ ਮਾਨਸੀ ਸ਼ਰਮਾ ਨਾਲ ਵਿਆਹ

By

Published : Feb 22, 2019, 10:41 AM IST

ਜਲੰਧਰ: ਪਾਲੀਵੁੱਡ ਤੇ ਬਾਲੀਵੁੱਡ ਫ਼ਿਲਮ ਇੰਡਸਟਰੀ ‘ਚ ਅੱਜਕੱਲ੍ਹ ਵਿਆਹਾਂ ਦਾ ਦੌਰ ਚੱਲ ਰਿਹਾ ਹੈ। ਅਲਫ਼ਾਜ ਤੇ ਨਿੰਜਾ ਤੋਂ ਬਾਅਦ ਅਦਾਕਾਰ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਅਦਾਕਾਰ ਤੇ ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੀ ਪ੍ਰੇਮਿਕਾ ਮਾਡਲ ਅਤੇ ਅਦਾਕਾਰਾ ਮਾਨਸੀ ਸ਼ਰਮਾ ਨਾਲ ਜਲੰਧਰ ‘ਚ ਲਾਂਵਾ ਲਈਆਂ ਹਨ।

ਘੋੜੀ ਚੜ੍ਹਿਆ ਯੁਵਰਾਜ ਹੰਸ, ਵੇਖੋ ਵਿਆਹ ਦੀ ਵੀਡੀਓ
ਅਦਾਕਾਰ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਮਹਿੰਦੀ ਦੀ ਰਸਮ ਸਮੇਂ ਮਾਨਸੀ ਸ਼ਰਮਾ ਨੇ ਆਪਣੇ ਹੱਥ 'ਤੇ ਯੁਵਰਾਜ ਹੰਸ ਦੀ ਸ਼ਕਲ ਹੂ-ਬ-ਹੂ ਉਤਾਰੀ ਹੈ। ਇਸ ਤੋਂ ਬਾਅਦ ਕੱਲ ਰਾਤ ਹੋਈ ਵਿਆਹ ਦੀ ਪਾਰਟੀ ਵਿਚ ਪੂਰੇ ਪਰਿਵਾਰ ਨੇ ਮਹਿਮਾਨਾਂ ਨਾਲ ਮਿਲ ਕੇ ਨਾਚ ਗਾਣਾ ਕੀਤਾ।
ਮਹਿੰਦੀ ਦੌਰਾਨ ਹੱਥ 'ਤੇ ਬਣਵਾਈ ਯੁਵਰਾਜ ਹੰਸ ਦੀ ਤਸਵੀਰ।
ਦੱਸ ਦਈਏ ਕਿ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਗਿਆ। ਵਿਆਹ ਵਿੱਚ ਲੋਕ ਗੀਤ ਗਾਏ ਗਏ। ਖ਼ਾਸ ਇਹ ਰਿਹਾ ਕਿ ਇਸ ਮੌਕੇ ਸੂਫ਼ੀ ਗਾਇਕਾਂ ਨੇ ਗੀਤ ਪੇਸ਼ ਕੀਤੇ।ਦੱਸਣਯੋਗ ਹੈ ਕਿ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਵਾਂਗ ਹੀ ਮਾਨਸੀ ਵੀ ਮਨੋਰੰਜਨ ਜਗਤ ਨਾਲ ਜੁੜੀ ਹੋਈ ਹੈ। ਮਾਨਸੀ ਪੰਜਾਬੀ ਫ਼ਿਲਮ ‘ਜੁਗਾੜੀ ਡੌਟ ਕੌਮ’ ਵਿੱਚ ਨਜ਼ਰ ਆ ਚੁੱਕੀ ਹੈ। ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ ਕਈ ਪੰਜਾਬੀ ਟੀਵੀ ਸ਼ੋਅ ਨੂੰ ਹੋਸਟ ਕਰ ਚੁੱਕੀ ਹੈ।
ਪੋਜ਼ ਦਿੰਦੇ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ
ਉਂਝ ਉਹ ਟੈਲੀਵਿਜ਼ਨ ਤੋਂ ਪੰਜਾਬੀ ਇੰਡਸਟਰੀ ਵੱਲ ਆਈ ਹੈ। ਉਹ ਮਹਾਂਭਾਰਤ, ਸੀਆਈਡੀ, ਸਾਵਧਾਨ ਇੰਡੀਆ, ਮਹਾਂਮੂਵੀ, ਆਸਮਾਨ ਸੇ ਆਗੇ, ਪਵਿੱਤਰ ਰਿਸ਼ਤਾ ਸਣੇ ਕਈ ਟੀਵੀ ਸੀਰੀਅਲਾਂ ‘ਚ ਵੱਡੀ-ਛੋਟੀ ਭੂਮਿਕਾ ਅਦਾ ਕਰ ਚੁੱਕੀ ਹੈ।

ABOUT THE AUTHOR

...view details