ਜਲੰਧਰ: ਹਾਥਰਸ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਪੰਜਾਬ ਯੂਥ ਕਾਂਗਰਸ ਨੇ ਅੱਜ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਦੇ ਘਰ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਯੂਥ ਕਾਂਗਰਸ ਨੇ ਹਾਥਰਸ ਪੀੜਤਾ ਨਾਲ ਹੋਈ ਬੇਇਨਸਾਫੀ ’ਤੇ ਹੰਸ ਰਾਜ ਹੰਸ ਦੇ ਘਰ ਦਾ ਕੀਤਾ ਘਿਰਾਓ - ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਜਿੰਦਰ ਕੌਰ
ਹਾਥਰਸ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਪੰਜਾਬ ਯੂਥ ਕਾਂਗਰਸ ਨੇ ਅੱਜ ਲੋਕ ਸਭਾ ਮੈਂਬਰ ਹੰਸ ਰਾਜ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਜਿੰਦਰ ਕੌਰ ਨੇ ਕਿਹਾ ਕਿ ਯੂਪੀ ਦੇ ਹਾਥਰਸ ਵਿੱਚ ਜੋ ਦਲਿਤ ਵਰਗ ਦੀ 19 ਸਾਲ ਦੀ ਪੀੜਤਾ ਨਾਲ ਸਮੂਹਿਕ ਜਬਰ ਜਨਾਹ ਹੋਇਆ ਹੈ। ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਉੁਨ੍ਹਾਂ ਕਿਹਾ ਕਿ ਅੱਜ ਹਾਥਰਸ ਦੀ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਉਨ੍ਹਾਂ ਨੇ ਭਾਜਪਾ ਦੇ ਐਮ.ਪੀ ਹੰਸਰਾਜ ਹੰਸ ਦੇ ਘਰ ਦਾ ਘਿਰਾਓ ਕਰ ਮੁਲਜ਼ਮਾਂ ਨੂੰ ਕੜੀ ਸਜ਼ਾ ਦਵਾਉਣ ਦੀ ਮੰਗ ਕੀਤੀ ਹੈ।
ਪੰਜਾਬ ਯੂਥ ਕਾਂਗਰਸ ਦੇ ਵਾਈਸ ਪ੍ਰਧਾਨ ਬਿੰਨੀ ਖਹਿਰਾ ਨੇ ਕਿਹਾ ਕਿ ਹੰਸ ਰਾਜ ਹੰਸ ਭਾਜਪਾ ਵਿੱਚ ਬਹੁਤ ਹੀ ਖ਼ਾਸ ਹਨ ਜੇਕਰ ਹੰਸ ਰਾਜ ਹੰਸ ਹਾਥਰਸ ਪੀੜਤਾਂ ਦੇ ਮੁਲਜ਼ਮਾਂ ਨੂੰ ਸਜ਼ਾ ਦਵਾਉਣ ਦੇ ਬਾਰੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਹਿਣਗੇ ਤਾਂ ਕੇਂਦਰ ਸਰਕਾਰ ਇਸ ਉੱਤੇ ਜ਼ਰੂਰ ਕਾਰਵਾਈ ਕਰੇਗੀ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਦੋਸ਼ੀਆਂ ਵਿਰੁੱਧ ਸਖ਼ਤ ਸਖ਼ਤ ਕਾਰਵਾਈ ਕੀਤੀ ਜਾਵੇਗੀ।