ਜਲੰਧਰ:ਬੀਤੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿੱਚੋਂ ਟਿਫਨ ਬੰਬ ਮਿਲਣ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਟਵੀਟ ਕਰਕੇ ਇਹ ਕਿਹਾ ਗਿਆ ਹੈ, ਕਿ ਜੋ ਇਹ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਜੇਕਰ ਕਿਸੇ ਵੀ ਭੀੜ-ਭਾੜ ਵਾਲੇ ਥਾਂ ‘ਤੇ ਜੇਕਰ ਕੋਈ ਸ਼ੱਕੀ ਸਾਮਾਨ ਦਿਖਦਾ ਹੈ, ਤਾਂ ਉਸ ਬਾਰੇ ਤੁਰੰਤ ਨੇੜਲੇ ਪੁਲਿਸ ਥਾਣੇ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਜਾਵੇ, ਪਰ ਸ਼ਾਇਦ ਪੰਜਾਬ ਪੁਲਿਸ ਲੋਕਾਂ ਨੂੰ ਹਾਈ ਅਲਰਟ ‘ਤੇ ਕਰਕੇ ਖੁਦ ਕੁੰਭ ਦੀ ਨੀਂਦ ਸੌ ਗਈ ਹੈ। ਜਿਸ ਦੀਆਂ ਤਸਵੀਰਾਂ ਅੱਜ ਸੂਬੇ ਦਾ ਜਾਇਜ਼ਾ ਲੈਣ ਤੋਂ ਬਾਅਦ ਸਾਹਮਣੇ ਆਈਆ ਹਨ।
ਅੰਮ੍ਰਿਤਸਰ ਵਾਲੇ ਘਟਨਾ ਤੋਂ ਬਾਅਦ ਜਲੰਧਰ ‘ਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾਂ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਿਸ ਦਾ ਜ਼ਮੀਨੀ ਸਚਾਈ ਕੁਝ ਹੋਰ ਹੀ ਹੈ। ਸ਼ਹਿਰ ਦੇ ਬੱਸ ਸਟੈਂਡ ਅਤੇ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚੋਂ ਪੰਜਾਬ ਪੁਲਿਸ ਦਾ ਮੁਲਾਜ਼ਮ ਗਾਇਬ ਹੋ ਚੁੱਕੇ ਹਨ। ਅਤੇ ਲੋਕਾਂ ਨੂੰ ਇਸ ਆਸਰੇ ਛੱਡ ਕੇ ਗਏ ਹਨ, ਇਸ ਬਾਰੇ ਕੁਝ ਨਹੀਂ ਪਤਾ।