ਪੰਜਾਬ

punjab

ETV Bharat / state

ਪੰਜਾਬ ਸਰਕਾਰ ਦੇ ਮੌਨ ਦੀ ਅਪੀਲ ਰਹੀ ਬੇਅਸਰ - ਮੌਨ ਵਰਤ ਰੱਖਣ

ਕੋਰੋਨਾ ਮ੍ਰਿਤਕਾਂ ਦੀ ਅਆਤਮਿਕ ਸ਼ਾਂਤੀ ਲਈ ਸਰਕਾਰ ਨੇ ਹਰ ਸ਼ਨੀਵਾਰ ਇੱਕ ਘੰਟੇ ਦਾ ਮੌਨ ਵਰਤ ਰੱਖਣ ਦੀ ਅਪੀਲ ਕੀਤੀ ਸੀ, ਪਰ ਇਸ ਮੌਨ ਵਰਤ ਦਾ ਪਹਿਲੇ ਸ਼ਨੀਵਾਰ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ, ਲੋਕ ਆਮ ਦਿਨਾਂ ਵਾਂਗ ਹੀ ਸੜਕਾਂ ’ਤੇ ਘੁੰਮਦੇ ਰਹੇ ਤੇ ਸ਼ਹਿਰਾਂ ’ਚ ਵੀ ਚਹਿਲ-ਪਹਿਲ ਹੁੰਦੀ ਰਹੀ।

ਪੰਜਾਬ ਸਰਕਾਰ ਦੀ ਮੌਨ ਅਪੀਲ ਰਹੀ ਬੇਅਸਰ
ਪੰਜਾਬ ਸਰਕਾਰ ਦੀ ਮੌਨ ਅਪੀਲ ਰਹੀ ਬੇਅਸਰ

By

Published : Mar 27, 2021, 1:00 PM IST

ਜਲੰਧਰ: ਦੇਸ਼ ਭਰ ’ਚ ਕੋਰੋਨਾ ਨੇ ਇੱਕ ਵਾਰ ਮੁੜ ਰਫ਼ਤਾਰ ਫੜ ਲਈ ਹੈ ਤੇ ਇਸ ਕੋਰੋਨਾ ਮਹਾਂਮਾਰੀ ਦੇ ਕਈ ਲੋਕਾਂ ਦੀ ਜਾਨ ਲੈ ਲਈ ਹੈ ਜਿਸ ਕਾਰਨ ਮ੍ਰਿਤਕ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਨੇ ਹਰ ਸ਼ਨੀਵਾਰ ਇੱਕ ਘੰਟੇ ਦਾ ਮੌਨ ਵਰਤ ਰੱਖਣ ਦੀ ਅਪੀਲ ਕੀਤੀ ਸੀ, ਪਰ ਇਸ ਮੌਨ ਵਰਤ ਦਾ ਪਹਿਲੇ ਸ਼ਨੀਵਾਰ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ, ਲੋਕ ਆਮ ਦਿਨਾਂ ਵਾਂਗ ਹੀ ਸੜਕਾਂ ’ਤੇ ਘੁੰਮਦੇ ਰਹੇ ਤੇ ਸ਼ਹਿਰਾਂ ’ਚ ਵੀ ਚਹਿਲ-ਪਹਿਲ ਹੁੰਦੀ ਰਹੀ।

ਇਹ ਵੀ ਪੜੋ: ਕੋਰੋਨਾ ਕਾਰਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, 1 ਘੰਟੇ ਲਈ ਮੌਨ ਵਰਤ

ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਤੋਂ ਹਾਰ ਚੁੱਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਪੰਜਾਬ ਸਰਕਾਰ ਨੇ ਸਵੇਰੇ 11 ਵਜੇਂ ਤੋਂ 12 ਵਜੇ ਤੱਕ ਇੱਕ ਘੰਟੇ ਦਾ ਮੌਨ ਵਰਤ ਰੱਖਣ ਦੀ ਅਪੀਲ ਕੀਤੀ ਸੀ ਪਰ ਸਰਕਾਰ ਦੀ ਇਹ ਅਪੀਲ ਦਾ ਲੋਕਾਂ ’ਤੇ ਕਈ ਅਸਰ ਨਹੀਂ ਹੋਇਆ ਤੇ ਨਾ ਹੀ ਇਸ ਅਪੀਲ ਨੂੰ ਲੈ ਕੇ ਪ੍ਰਸ਼ਾਸਨ ਨੇ ਕੋਈ ਸਖਤਾਈ ਦਿਖਾਈ, ਆਮ ਦਿਨਾਂ ਵਾਂਗ ਹੀ ਲੋਕ ਚਹਿਲ ਪਹਿਲ ਕਰਦੇ ਰਹੇ।

ਇਹ ਵੀ ਪੜੋ: ਸਚਿਤ ਤੇਂਦੁਲਕਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ABOUT THE AUTHOR

...view details