ਜਲੰਧਰ: ਪੰਜਾਬ ਵਿੱਚ ਅੱਤਵਾਦ ਦੇ ਕਾਲੇ ਦੌਰ ਵਿੱਚ ਮਾਰੇ ਗਏ ਆਮ ਲੋਕ ਅਤੇ ਅੱਤਵਾਦ ਨੂੰ ਖ਼ਤਮ ਕਰਨ ਲਈ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਅਤੇ ਅਫਸਰਾਂ ਨੂੰ ਅੱਜ ਵੀ ਲੋਕ ਨਹੀਂ ਭੁੱਲੇ ਚੁੱਕੇ ਹਨ। ਜਿੱਥੇ ਵੀ ਗੱਲ ਸ਼ਹੀਦਾਂ ਦੀ ਆਉਂਦੀ ਹੈ ਉੱਥੇ ਇਨ੍ਹਾਂ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ।
ਪੰਜਾਬ ਪੁਲਿਸ ਨੇ ਚੁੱਕੀ ਅੱਤਵਾਦ ਖ਼ਿਲਾਫ਼ ਸਹੁੰ - punjabi khabran
ਜਲੰਧਰ ਵਿਖੇ ਪੰਜਾਬ ਪੁਲਿਸ ਨੇ ਅੱਤਵਾਦ ਦੇ ਦੌਰ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਤਵਾਦ ਦੇ ਸਾਹਮਣੇ ਡੱਟ ਕੇ ਖੜ੍ਹੇ ਹੋਣ ਦਾ ਪ੍ਰਣ ਲਿਆ। ਜਲੰਧਰ ਦੀ ਪੁਲਿਸ ਲਾਈਨ ਵਿਖੇ ਇੱਕ ਪ੍ਰੋਗਰਾਮ ਦੌਰਾਨ ਜਲੰਧਰ ਦੇ ਏ.ਡੀ.ਸੀ.ਪੀ ਹੈੱਡ ਕੁਆਰਟਰ ਸਚਿਨ ਗੁਪਤਾ ਨੇ ਆਪਣੇ ਜੂਨੀਅਰ ਅਫਸਰਾਂ ਅਤੇ ਜਵਾਨਾਂ ਨੂੰ ਸਹੁੰ ਚੁਕਾਈ।
ਪੰਜਾਬ ਦੇ ਕਾਲੇ ਦੌਰ ਵਿੱਚ ਪੰਜਾਬ ਪੁਲਿਸ ਨੇ ਅੱਤਵਾਦ ਨਾਲ ਲੋਹਾ ਲਿਆ ਅਤੇ ਪੰਜਾਬ ਚੋਂ ਅੱਤਵਾਦ ਦਾ ਸਫਾਇਆ ਕੀਤਾ ਸੀ, ਜਿਸ ਨੂੰ ਅੱਜ ਤੱਕ ਵੀ ਪੰਜਾਬ ਪੁਲਿਸ ਨੇ ਬਰਕਰਾਰ ਰੱਖਿਆ ਹੈ। ਜਲੰਧਰ ਦੀ ਪੁਲਿਸ ਲਾਈਨ ਵਿਖੇ ਪੰਜਾਬ ਪੁਲਿਸ ਨੇ ਇਕ ਵਾਰ ਫਿਰ ਅੱਤਵਾਦ ਦੌਰਾਨ ਸ਼ਹੀਦ ਹੋਏ ਆਪਣੇ ਸਾਥੀਆਂ ਨੂੰ ਯਾਦ ਕਰਦੇ ਹੋਏ ਅੱਤਵਾਦ ਦੇ ਖ਼ਿਲਾਫ਼ ਡੱਟ ਕੇ ਖੜ੍ਹੇ ਹੋਣ ਦੀ ਸੰਹੁ ਚੁਕੀ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਏ.ਡੀ.ਸੀ.ਪੀ ਹੈੱਡ ਕੁਆਰਟਰ ਸਚਿਨ ਗੁਪਤਾ ਨੇ ਇਨ੍ਹਾਂ ਸਾਰਿਆਂ ਪੁਲਿਸ ਅਫਸਰਾਂ ਅਤੇ ਜਵਾਨਾਂ ਨੂੰ ਸਹੁੰ ਚੁਕਾਈ। ਖ਼ਾਸ ਗੱਲ ਇਹ ਰਹੀ ਕਿ ਪ੍ਰੋਗਰਾਮ ਵਿੱਚ ਸਹੁੰ ਚੁੱਕਣ ਵਾਲੇ ਸਿਰਫ਼ ਪੁਰਸ਼ ਅਫ਼ਸਰ ਅਤੇ ਜਵਾਨ ਹੀ ਨਹੀਂ ਸਨ ਸਗੋ ਮਹਿਲਾ ਪੁਲਿਸ ਅਤੇ ਮੈਂਬਰਾਂ ਨੇ ਵੀ ਅੱਤਵਾਦ ਦੇ ਖ਼ਿਲਾਫ਼ ਸਹੁੰ ਚੁੱਕੀ।
ਇਸ ਮੌਕੇ ਏ.ਡੀ.ਸੀ.ਪੀ ਹੈੱਡ ਕੁਆਰਟਰ ਸਚਿਨ ਗੁਪਤਾ ਨੇ ਕਿਹਾ ਕਿ ਪੰਜਾਬ ਨੇ ਅੱਤਵਾਦ ਦਾ ਕਾਲਾ ਦੌਰ ਦੇਖਿਆ ਹੈ ਜਿਸ ਦੇ ਚੱਲਦੇ ਅੱਜ ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਆਪਣੇ ਜਵਾਨਾਂ ਦੀ ਯਾਦ ਵਿੱਚ ਅਹਿਤ ਲਿਆ ਗਿਆ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ 'ਚ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਨਗੇ।