ਜਲੰਧਰ:ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਜਲੰਧਰ ਪਹੁੰਚੇ, ਉਨ੍ਹਾਂ ਦੇ ਨਾਲ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਇੱਕ ਨਿੱਜੀ ਹੋਟਲ 'ਚ ਭਾਜਪਾ ਵਰਕਰਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਪੰਜਾਬ ਸਰਕਾਰ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਸੀਐੱਮ ਮਾਨ ਦੇ ਝਾਕੀ ਨੂੰ ਲੈਕੇ ਜਾਖੜ ਵਿਰੁੱਧ ਦਿੱਤੇ ਗਏ ਬੇਬਾਕ ਬਿਆਨ ਸਬੰਧੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਿਸੇ ਨੂੰ ਗਵਾਹੀ ਦੇਣ ਦੀ ਲੋੜ ਨਹੀਂ ਹੈ। ਉਹ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਨ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਤਾ ਨਹੀਂ ਸੀਐੱਮ ਦੀ ਕੁਰਸੀ ਨੂੰ ਕਿੰਨੀ ਬਾਰ ਝੂਠ ਬੋਲ ਕੇ ਦਾਗਦਾਰ ਕਰ ਚੁੱਕੇ ਨੇ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਵੀ ਉਜਾਗਰ ਕਰ ਚੁੱਕੇ ਹਨ ਇਸ ਲਈ ਉਹ ਸੀਐੱਮ ਮਾਨ ਦੇ ਕਿਸੇ ਵੀ ਤੰਜ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਝਾਕੀ ਦੇ ਮਾਮਲੇ ਸਬੰਧੀ ਸੀਐੱਮ ਮਾਨ ਦੇ ਵਾਰ 'ਤੇ ਜਾਖੜ ਦਾ ਪਲਟਵਾਰ, ਕਿਹਾ- ਝੂਠਿਆਂ ਨੂੰ ਸਭ ਝੂਠੇ ਹੀ ਦਿਖਦੇ - ਸੁਖਪਾਲ ਖਹਿਰਾ
Sunil Jakhar targeted CM Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝਾਕੀ ਦੇ ਮੁੱਦੇ ਉੱਤੇ ਬੋਲਦਿਆਂ ਕਿਹਾ ਕਿ ਰੱਖਿਆ ਮੰਤਰਾਲੇ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਝਾਕੀ ਵਿੱਚ ਕਿਸ ਦੀਆਂ ਫੋਟੋਆਂ ਹਨ। ਉਨ੍ਹਾਂ ਕਿਹ ਕਿ ਸੁਨੀਲ ਜਾਖੜ ਦਾ ਕੋਰਾ ਝੂਠ ਬੇਨਕਾਬ ਹੋ ਗਿਆ ਹੈ। ਸੁਨੀਲ ਜਾਖੜ ਨੇ ਵੀ ਹੁਣ ਸੀਐੱਮ ਮਾਨ ਦੇ ਵਾਰ ਉੱਤੇ ਪਲਟਵਾਰ ਕੀਤਾ ਹੈ।
Published : Jan 5, 2024, 7:57 PM IST
ਖਹਿਰਾ ਤੋਂ ਸਭ ਨੇ ਛੁਡਵਾਇਆ ਖਹਿੜਾ: ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਨਵੀਂ ਐੱਫ.ਆਈ.ਆਰ ਦਰਜ ਕਰਕੇ ਉਨ੍ਹਾਂ ਨੂੰ ਦੁਬਾਰਾ ਜੇਲ੍ਹ 'ਚ ਡੱਕਣ ਦੇ ਮਾਮਲੇ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਈ ਹੋਣ ਦੀ ਬਜਾਏ ਜਾਖੜ ਨੂੰ ਪੰਜਾਬ ਸਰਕਾਰ ਨੇ ਝੂਠ ਕੇਸ ਵਿੱਚ ਮੁੜ ਜੇਲ੍ਹ ਅੰਦਰ ਡੱਕ ਦਿੱਤਾ। ਇਸ ਮਸਲੇ ਉੱਤੇ ਪੰਜਾਬ ਕਾਂਗਰਸ ਨੇ ਕੋਈ ਬਿਆਨ ਦਿੱਤਾ ਅਤੇ ਨਾ ਹੀ ਹਾਈਕਮਾਂਡ ਨੇ ਹੁਣ ਤੱਕ ਚੁੱਪੀ ਤੋੜੀ ਹੈ।
ਗਠਜੋੜ ਉੱਤੇ ਕੋਰਾ ਜਵਾਬ:ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਵੱਲੋਂ ਲੋਕ ਸਭਾ ਚੋਣਾਂ 2024 ਲਈ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਕੋਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਫੈਸਲੇ ਨਾ ਤਾਂ ਜਲੰਧਰ ਅਤੇ ਨਾ ਹੀ ਚੰਡੀਗੜ੍ਹ ਵਿੱਚ ਲਏ ਜਾਣੇ ਚਾਹੀਦੇ ਹਨ। ਜਾਖੜ ਨੇ ਕਿਹਾ ਕਿ ਇਹ ਫੈਸਲੇ ਦਿੱਲੀ ਵਿੱਚ ਹੋਣੇ ਹਨ। ਅਜਿਹੇ 'ਚ ਇੱਕ ਵਾਰ ਫਿਰ ਗਠਜੋੜ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਉਨ੍ਹਾਂ ਗਠਜੋੜ ਬਾਰੇ ਕੋਈ ਗੱਲ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਕਾਲੀ ਦਲ ਨਾਲ ਗਠਜੋੜ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਬਾਰੇ ਹਾਈਕਮਾਂਡ ਨੂੰ ਜਾਣੂ ਕਰਵਾ ਦੇਣਗੇ।
ਸੁਨੀਲ ਜਾਖੜ ਨੇ ਬੀਤੇ ਦਿਨ ਜੇਲ੍ਹ 'ਚ ਕੈਦੀਆਂ ਵਲੋਂ ਮਨਾਈ ਗਈ ਜਨਮਦਿਨ ਪਾਰਟੀ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਰਕਾਰ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਈਡੀ ਤੋਂ ਛੁਪੇ ਹੋਏ ਹਨ, ਜਦਕਿ ਸੀਐਮ ਮਾਨ ਕੇਜਰੀਵਾਲ ਤੋਂ ਛੁਪੇ ਹੋਏ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਿੱਚ ਲੁਕਣ-ਮੀਟੀ ਦਾ ਦੌਰ ਚੱਲ ਰਿਹਾ ਹੈ। ਲੋਕ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ 5 ਸੂਬੀਆਂ ਵਿੱਚੋਂ 3 ਸੂਬਿਆਂ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਪੰਜਾਬ 'ਚ ਭਾਜਪਾ ਆਪਣਾ ਝੰਡਾ ਲਹਿਰਾਏਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਪਿਛਲੇ ਸਾਢੇ 9 ਸਾਲਾਂ ਦੌਰਾਨ ਕੀਤੇ ਕੰਮਾਂ 'ਤੇ ਲੋਕਾਂ ਨੇ ਮੁੜ ਭਰੋਸਾ ਪ੍ਰਗਟਾਇਆ ਹੈ।