ਜਲੰਧਰ: ਹਲਕੇ ਦਾ ਹਾਲ ਜਨਤਾ ਦੇ ਨਾਲ ਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਪੁੱਜੇ ਜਲੰਧਰ ਦੇ ਹਲਕਾ ਨਕੋਦਰ ਦੇ ਪਿੰਡ ਸਹਿਮ ਵਿਖੇ ਜਿੱਥੇ ਕਿ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਪਿੰਡਵਾਸੀਆਂ ਨਾਲ ਪਿੰਡ ਦੇ ਹਾਲਾਤਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਪਿੰਡ ਦੇ ਵਿੱਚ ਕਿੰਨਾ ਕੁ ਵਿਕਾਸ ਹੋਇਆ ਹੈ ਇਸ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਖਾਸ ਗੱਲਬਾਤ ਕੀਤੀ ਗਈ।
ਪਿੰਡ ਵਾਸੀਆਂ ਨਾਲ ਖਾਸ ਗੱਲਬਾਤ
ਨਕੋਦਰ ਦੇ ਪਿੰਡ ਸਹਿਮ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਵੀਹ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਦੇ ਵਿਚ ਸੀਵਰੇਜ ਨਹੀਂ ਸੀ ਜੋ ਕਿ ਹੁਣ ਪਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਕਰੀਏ ਤੇ ਪਿੰਡ ਦਾ ਵਿਕਾਸ ਹੋ ਰਿਹਾ ਹੈ ਇੰਟਰਲੋਕ ਟਾਇਲਾਂ ਪੈ ਰਹੀਆਂ ਹਨ ਜੋ ਕਿ ਪਹਿਲਾਂ ਨਹੀਂ ਸੀ। ਉਨ੍ਹਾਂ ਦੱਸਿਆ ਕਿ ਜੋ ਪਿੰਡ ਦਾ ਸਕੂਲ ਹੈ ਉਹ ਸਿਰਫ ਅੱਠਵੀਂ ਤੱਕ ਹੈ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਰਕਾਰ ਨੂੰ ਗੁਹਾਰ ਲਗਾਉਂਦੇ ਹਨ ਕਿ ਸਕੂਲ ਨੂੰ ਬਾਰ੍ਹਵੀਂ ਤੱਕ ਕੀਤਾ ਜਾਵੇ ਤਾਂ ਜੋ ਪਿੰਡ ਦੇ ਬੱਚਿਆਂ ਨੂੰ ਅੱਗੇ ਦੀ ਪੜ੍ਹਾਈ ਕਰਨ ਲਈ ਪਿੰਡ ਤੋਂ ਬਾਹਰ ਨਾ ਜਾਣਾ ਪਵੇ।
ਪਿੰਡ ਸਹਿਮ ਦੇ ਵਿਕਾਸ ਦੇ ਹਾਲਾਤ
ਓਧਰ ਦੂਜੇ ਪਾਸੇ ਜੋ ਸਾਡੀ ਟੀਮ ਦੇ ਵੱਲੋਂ ਜੋ ਕੈਮਰੇ ਦੇ ਵਿੱਚ ਪਿੰਡ ਦੇ ਵਿਕਾਸ ਨੂੰ ਲੈ ਕੇ ਤਸਵੀਰਾਂ ਸਾਹਮਣੇ ਆਈਆਂ ਹਨ। ਵਿਖਾਈ ਦੇ ਰਹੀਆਂ ਇਹ ਤਸਵੀਰਾਂ ਅਜੇ ਹੋਰ ਵਿਕਾਸ ਦੀ ਮੰਗ ਕਰ ਰਹੀਆਂ ਹਨ।