ਜਲੰਧਰ:ਸ੍ਰੀ ਗੁਰੂ ਰਵਿਦਾਸ ਸਮੁਦਾਏ ਦੇ ਜਲੰਧਰ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਕਿਸੇ ਅਗਿਆਤ ਵਿਅਕਤੀ ਵੱਲੋਂ ਫੋਨ ਤੇ ਧਮਕੀ (Threat to kill the saint of Jalandhar Dera Balan) ਦੇਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਅੱਜ ਜਲੰਧਰ ਵਿਖੇ ਗੁਰੂ ਰਵਿਦਾਸ ਸਮੁਦਾਇ ਦੇ ਲੋਕਾਂ ਨੇ ਜਲੰਧਰ ਦੇ ਐੱਸਐੱਸਪੀ ਦਿਹਾਤੀ ਸਵਰਨ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ।
ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਸਮੁਦਾਏ ਅਤੇ ਭਾਜਪਾ ਨੇਤਾ ਰੌਬਿਨ ਸਾਂਪਲਾ ਨੇ ਕਿਹਾ ਕਿ ਸੰਤ ਨਿਰੰਜਣ ਦਾਸ ਜੀ ਨੂੰ ਫੋਨ ਤੇ ਧਮਕੀ ਦੇਣ ਵਾਲੇ ਸ਼ਖ਼ਸ ਨੂੰ ਪੁਲਿਸ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਇਕ ਪਾਸੇ ਸੰਤ ਨੂੰ ਪ੍ਰਚਾਰ ਕਰਨ ਲਈ ਰੁਕਣ ਦੀ ਧਮਕੀ ਦਿੱਤੀ ਜਾ ਰਹੀ ਹੈ, ਉੱਤੋਂ ਧਮਕੀ ਦੇਣ ਵਾਲਾ ਸ਼ਖ਼ਸ ਉਨ੍ਹਾਂ ਨੂੰ ਇਹ ਧਮਕੀ ਕਪੂਰਥਲਾ ਜੇਲ੍ਹ ਵਿੱਚੋਂ ਫੋਨ ਕਰਕੇ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਤ ਨੂੰ ਧਮਕੀ ਦੇਣ ਵਾਲੇ ਸ਼ਖਸ ਉੱਜਲ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ ਨਹੀਂ ਤਾਂ ਰਵੀਦਾਸ ਸਮੁਦਾਏ ਨੂੂੰ ਧਰਨੇ ਪ੍ਰਦਰਸ਼ਨ ਤੇ ਉਤਰਨਾ ਪਵੇਗਾ।