ਪੰਜਾਬ

punjab

ETV Bharat / state

ਭੁੱਖ ਹੜਤਾਲ 'ਤੇ ਬੈਠਾ ਸ਼ਿਵ ਸੈਨਾ ਆਗੂ ਨਿਕਲਿਆ ਭਗੌੜਾ - Jalandhar

ਭਗਵਾਨ ਸ਼ਿਵ 'ਤੇ ਫ਼ਿਲਮਾਏ ਸੀਨ ਦੇ ਵਿਰੋਧ 'ਚ ਭੁੱਖ ਹੜਤਾਲ 'ਤੇ ਬੈਠਾ ਸ਼ਿਵ ਸੈਨਾ ਬਾਲ ਠਾਕਰੇ ਦਾ ਜ਼ਿਲ੍ਹਾ ਪ੍ਰਧਾਨ ਰਫੂ ਚੱਕਰ ਹੋਇਆ। ਸ਼ਿਵ ਸੈਨਾ ਆਗੂ ਅਦਾਲਤ ਵੱਲੋਂ ਭਗੌੜਾ ਕਰਾਰ ਹੈ।

ਫ਼ੋਟੋ

By

Published : Jul 17, 2019, 1:49 PM IST

ਜਲੰਧਰ: ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇੱਕ ਪੰਜਾਬੀ ਫ਼ਿਲਮ ਵਿੱਚ ਭਗਵਾਨ ਸ਼ਿਵ 'ਤੇ ਫ਼ਿਲਮਾਏ ਸੀਨ ਵਿਰੁੱਧ ਸ਼ਿਵ ਸੈਨਾ ਬਾਲ ਠਾਕਰੇ ਦਾ ਜ਼ਿਲ੍ਹਾ ਪ੍ਰਧਾਨ ਧਰਨੇ ਉੱਤੇ ਬੈਠਾ ਸੀ। ਉਸ ਸਮੇਂ ਇੱਕ ਕਾਰੋਬਾਰੀ ਨੇ ਆ ਕੇ ਉਸ 'ਤੇ ਅਦਾਲਤ ਦਾ ਭਗੌੜਾ ਹੋਣ ਦਾ ਦੋਸ਼ ਲਗਾਇਆ। ਦੋਸ਼ ਲੱਗਣ ਤੋਂ ਬਾਅਦ ਸ਼ਿਵ ਸੈਨਾ ਦੇ ਨੇਤਾ ਭੁੱਖ ਹੜਤਾਲ ਛੱਡ ਕੇ ਰਫ਼ੂ ਚੱਕਰ ਹੋ ਗਿਆ।

ਵੇਖੋ ਵੀਡੀਓ

ਦਰਅਸਲ, 'ਜੱਟ ਜੁਗਾੜੀ ਹੁੰਦੇ ਨੇ' ਪੰਜਾਬੀ ਫ਼ਿਲਮ 'ਚ ਭਗਵਾਨ ਸ਼ਿਵ ਉੱਤੇ ਫ਼ਿਲਮਾਏ ਇੱਕ ਸੀਨ ਦੇ ਵਿਰੋਧ ਵਿੱਚ ਸੰਗਠਨਾਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਇਸ ਫਿਲਮ ਦੇ ਨਿਰਦੇਸ਼ਕ ਨੇ ਮੁਆਫੀ ਮੰਗ ਲਈ ਸੀ, ਪਰ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਜੋਸ਼ੀ ਇਸ ਗੱਲ 'ਤੇ ਅੜੇ ਰਹੇ ਕਿ ਨਿਰਦੇਸ਼ਕ ਵਿਰੁੱਧ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਇਸ ਦੇ ਵਿਰੋਧ ਵਿੱਚ ਉਹ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦੋ ਦਿਨ ਤੋਂ ਭੁੱਖ ਹੜਤਾਲ 'ਤੇ ਬੈਠੇ ਸੀ।

ਇਸ ਮਾਮਲੇ ਵਿੱਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ ਹੜਤਾਲ 'ਤੇ ਬੈਠੇ ਸ਼ਿਵ ਸੈਨਾ ਦੇ ਨੇਤਾ 'ਤੇ ਜਲੰਧਰ ਦੇ ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਨੇ ਦੋ ਸਾਲ ਪਹਿਲਾਂ ਉਸ ਕੋਲੋਂ ਸਾਮਾਨ ਖ਼ਰੀਦਿਆ ਸੀ ਜਿਸ ਦਾ ਬਕਾਇਆ 2 ਲੱਖ ਹੈ। ਪੀੜਤ ਨੇ ਦੱਸਿਆ ਕਿ ਚੈੱਕ ਰੋਹਿਤ ਜੋਸ਼ੀ ਨੇ ਉਸ ਨੂੰ ਦਿੱਤਾ ਸੀ, ਉਹ ਬੈਂਕ ਵਿੱਚ ਬਾਉਂਸ ਹੋਣ ਤੋਂ ਬਾਅਦ ਮਾਮਲਾ ਅਦਾਲਤ ਤੱਕ ਚਲਾ ਗਿਆ। ਅਦਾਲਤ ਨੇ ਰੋਹਿਤ ਜੋਸ਼ੀ ਨੂੰ ਭਗੌੜਾ ਸਾਬਿਤ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਡਾਕਟਰਾਂ ਦੀ ਅਣਗਹਿਲੀ ਕਾਰਨ ਨਵਜੰਮੇ ਬੱਚੇ ਦੀ ਮੌਤ, ਪਰਿਵਾਰ ਨੇ ਲਾਏ ਦੋਸ਼

ਇਸ ਤੋਂ ਬਾਅਦ ਪੀੜਤ ਨੂੰ ਉਹ ਮਿਲਿਆ ਹੀਂ ਨਹੀਂ ਤੇ ਹੜਤਾਲ ਉੱਤੇ ਬੈਠੇ ਸਮੇਂ ਹੀ ਮਿਲਿਆ ਜਿਸ ਨੂੰ ਵੇਖਦਿਆਂ ਪੀੜਤ ਨੇ ਸ਼ਿਕਾਇਤ ਕਰ ਦਿੱਤੀ। ਹੁਣ ਵੇਖਣਾ ਹੋਵੇਗਾ ਕਿ ਭੁੱਖ ਹੜਤਾਲ 'ਤੇ ਬੈਠੇ ਸ਼ਿਵ ਸੈਨਾ ਦੇ ਨੇਤਾ ਨੂੰ ਗ੍ਰਿਫ਼ਤਾਰ ਕਰਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਨਾਂਦੇੜ ਐਕਸਪ੍ਰੈਸ 'ਚ ਮਿਲਿਆ ਵਿਸਫ਼ੋਟਕ ਪਦਾਰਥ, ਹਫੜਾ-ਦਫੜੀ ਦਾ ਮਾਹੌਲ

ABOUT THE AUTHOR

...view details