ਜਲੰਧਰ: ਪੀਰ ਬੋਦਲਾ ਬਾਜ਼ਾਰ ਵਿੱਚ ਸ਼ੁੱਕਰਵਾਰ ਨੂੰ ਤੇਜ਼ ਮੀਂਹ ਦੇ ਦੌਰਾਨ ਪਾਣੀ ਵਿੱਚ ਬਿਜਲੀ ਦੀ ਤਾਰ ਡਿੱਗਣ ਦੇ ਨਾਲ ਕਰੰਟ ਆ ਗਿਆ ਅਤੇ ਹਾਦਸੇ ਵਿੱਚ ਪਿਓ-ਪੁੱਤ ਦੀ ਮੌਤ ਹੋ ਗਈ। ਦੋਵੇਂ ਪਿਓ ਪੁੱਤ ਪੈਦਲ ਆਪਣੀ ਦੁਕਾਨ ਤੋਂ ਘਰ ਵਾਪਸ ਆ ਰਹੇ ਸਨ।
ਜਲੰਧਰ: ਕਰੰਟ ਨਾਲ ਪਿਓ ਪੁੱਤ ਦੀ ਮੌਤ ਤੋਂ ਬਾਅਦ ਲੋਕਾਂ ਨੇ ਕੀਤਾ ਪ੍ਰਦਰਸ਼ਨ ਇਸ ਮਾਮਲੇ ਨੂੰ ਲੈ ਕੇ ਵਾਰਡ ਨੰਬਰ 50 ਅਤੇ 51 ਦੇ ਕੌਂਸਲਰਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਬਿਜਲੀ ਵਿਭਾਗ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੌਂਸਲਰ ਸ਼ੈਰੀ ਚੱਡਾ ਨੇ ਕਿਹਾ ਕਿ ਜੇ ਬਿਜਲੀ ਵਿਭਾਗ 'ਤੇ ਕੋਈ ਕਾਰਵਾਈ ਨਾ ਹੋਈ ਤਾਂ ਉਹ ਹਾਈ ਕੋਰਟ ਤੱਕ ਜਾਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਿਭਾਗ ਦੀ ਅਣਗਹਿਲੀ ਕਰਕੇ ਹੀ ਪਿਓ ਪੁੱਤ ਦੀ ਜਾਨ ਗਈ ਹੈ।
ਇਹ ਵੀ ਪੜੋ: ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!
ਬਿਜਲੀ ਵਿਭਾਗ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੇ ਬਿਜਲੀ ਵਿਭਾਗ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਪੀਐਸਪੀਸੀਐਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ 50 ਦੇ ਕੌਂਸਲਰ ਸ਼ੈਰੀ ਚੱਡਾ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ਼ ਮਿਲਣਾ ਚਾਹੀਦਾ ਹੈ।