ਪੰਜਾਬ

punjab

ETV Bharat / state

ਜਲੰਧਰ: ਆਜ਼ਾਦ ਸਮਾਜ ਪਾਰਟੀ ਨੇ ਕਾਂਗਰਸੀ ਸਾਂਸਦ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ - ਦਲਿਤ ਸਮਾਜ ਨੂੰ ਧੋਖਾ

ਪੰਜਾਬ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਵਰੁਣ ਕਲੇਰ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਨੂੰ ਦਲਿਤ ਸਮਾਜ ਨੇ ਵੋਟਾਂ ਪਾ ਕੇ ਸੰਸਦ ਵਿੱਚ ਪਹੁੰਚਾਇਆ ਹੈ, ਅੱਜ ਇਹ ਲੋਕ ਸਿਰਫ਼ ਦਲਿਤ ਸਮਾਜ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ।

ਜਲੰਧਰ: ਆਜ਼ਾਦ ਸਮਾਜ ਪਾਰਟੀ ਨੇ ਕਾਂਗਰਸੀ ਸਾਂਸਦ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ
ਜਲੰਧਰ: ਆਜ਼ਾਦ ਸਮਾਜ ਪਾਰਟੀ ਨੇ ਕਾਂਗਰਸੀ ਸਾਂਸਦ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ

By

Published : Jul 12, 2021, 6:22 PM IST

ਜਲੰਧਰ: ਜ਼ਿਲ੍ਹੇ ’ਚ ਭਾਰਤੀ ਆਜ਼ਾਦ ਸਮਾਜ ਪਾਰਟੀ ਵੱਲੋਂ ਜਲੰਧਰ ਦੇ ਕਾਂਗਰਸੀ ਸਾਂਸਦ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਜਲੰਧਰ: ਆਜ਼ਾਦ ਸਮਾਜ ਪਾਰਟੀ ਨੇ ਕਾਂਗਰਸੀ ਸਾਂਸਦ ਖਿਲਾਫ ਕੀਤਾ ਧਰਨਾ ਪ੍ਰਦਰਸ਼ਨ

ਇਸ ਮੌਕੇ ਪੰਜਾਬ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਵਰੁਣ ਕਲੇਰ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਨੂੰ ਦਲਿਤ ਸਮਾਜ ਨੇ ਵੋਟਾਂ ਪਾ ਕੇ ਸੰਸਦ ਵਿੱਚ ਪਹੁੰਚਾਇਆ ਹੈ, ਅੱਜ ਇਹ ਲੋਕ ਸਿਰਫ਼ ਦਲਿਤ ਸਮਾਜ ਨੂੰ ਧੋਖਾ ਦੇਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 2017 ਵਿੱਚ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਆਦਮਪੁਰ ਏਅਰਪੋਰਟ ਦਾ ਨਾਂ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਿਆ ਜਾਵੇਗਾ, ਪਰ ਹਾਲੇ ਤੱਕ ਉਨ੍ਹਾਂ ਨੇ ਆਪਣੇ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ। ਇਸ ਦੇ ਨਾਲ ਹੀ ਦਲਿਤ ਸਮਾਜ ਦੀਆਂ ਬਾਕੀ ਸਮੱਸਿਆਵਾਂ ਨੂੰ ਵੀ ਹਾਲੇ ਤੱਕ ਦਰਕਿਨਾਰ ਕੀਤਾ ਹੋਇਆ ਹੈ।

ਵਰੁਣ ਕਲੇਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਪ੍ਰਦਰਸ਼ਨ ਸਿਰਫ ਇਸ ਕਰਕੇ ਕਰਨਾ ਪਿਆ ਕਿਉਂਕਿ ਦਲਿਤ ਸਮਾਜ ਦੇ ਪ੍ਰਤੀ ਜੋ ਗੱਲਾਂ ਇਨ੍ਹਾਂ ਨੇ ਚੋਣਾਂ ਵੇਲੇ ਕਹੀਆਂ ਸੀ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ।

ਇਹ ਵੀ ਪੜੋ: ਕੇਜਰੀਵਾਲ ਸਿਰੇ ਦਾ ਡਰਾਮੇਬਾਜ਼: ਧਰਮਸੋਤ

ABOUT THE AUTHOR

...view details