ਜਲੰਧਰ :ਗੁਰੂਦਵਾਰਿਆਂ ਵਿੱਚ ਖਿਲੌਣਾ ਜ਼ਹਾਜ ਚੜ੍ਹਾ ਕੇ ਮੱਥਾ ਟੇਕਣ ਦੇ ਮਾਮਲੇ ਵਿੱਚ ਇਸ ਵਾਰ ਐੱਸਜੀਪੀਸੀ ਵੱਲੋਂ ਰੋਕ ਲਗਾਉਣ ਤੋਂ ਬਾਅਦ ਪਿੰਡ ਤੱਲ੍ਹਣ ਵਿਖੇ ਗੁਰੂਦੁਵਾਰਾ ਸ਼ਹੀਦ ਬਾਬਾ ਨਿਹਾਲ ਸਿੰਘ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸੰਗਤ ਨੂੰ ਪਹਿਲਾਂ ਵਾਲੀ ਹੀ ਸ਼ਰਧਾ ਨਾਲ ਮੱਥਾ ਟੇਕਣਾ ਚਾਹੀਦਾ ਹੈ।
ਜ਼ਹਾਜ ਚੜ੍ਹਾਉਣ ਦੀ ਮਨਾਹੀ ਤੋਂ ਬਾਅਦ ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਤੋਂ ਆਈ ਵੱਡੀ ਅਪੀਲ, ਪੜ੍ਹੋ ਕੀ ਹੈ ਇਸ ਗੁਰੂਦੁਆਰਾ ਸਾਹਿਬ ਦੀ ਮਹਾਨਤਾ... - ਐੱਸਜੀਪੀਸੀ ਦੇ ਹੁਕਮ ਜ਼ਹਾਜ ਚੜ੍ਹਾਉਣ ਦੀ ਮਨਾਹੀ
ਜਲੰਧਰ ਦੇ ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਤੱਲ੍ਹਣ ਵਿਖੇ ਹੁਣ ਐੱਸਜੀਪੀਸੀ ਦੇ ਹੁਕਮਾਂ ਤੋਂ ਬਾਅਦ ਖਿਡੌਣਾ ਜ਼ਹਾਜ ਚੜ੍ਹਾਉਣ ਦੀ ਮਨਾਹੀ ਕੀਤੀ ਗਈ ਹੈ। ਇਸ ਤੋਂ ਬਾਅਦ ਸਿੱਖ ਸੰਗਤਾਂ ਨੂੰ ਸ਼ਰਧਾ ਨਾਲ ਮੱਥਾ ਟੇਕਣ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਸੀ ਮਾਨਤਾ :ਜ਼ਿਕਰਜੋਗ ਹੈ ਕਿ ਗੁਰੂ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਖਿਡੌਣਾ ਜ਼ਹਾਜ ਚੜਾ ਕੇ ਮੱਥਾ ਟੇਕਦੀਆਂ ਸੀ। ਇਸ ਗੁਰੂਦਵਾਰਾ ਸਾਹਿਬ ਵਿਚ ਪਿਛਲੇ ਕਾਫੀ ਸਮੇ ਤੋਂ ਇਹ ਮਾਨਤਾ ਸੀ ਕਿ ਇੱਥੇ ਖਿਡੌਣਾ ਜ਼ਹਾਜ ਚੜ੍ਹਾ ਕੇ ਮੱਥਾ ਟੇਕਣ ਨਾਲ ਹਰ ਕਿਸੇ ਦੀ ਵਿਦੇਸ਼ ਜਾਣ ਦੀ ਮੰਨਤ ਪੂਰੀ ਹੁੰਦੀ ਹੈ। ਇੱਕ ਪਾਸੇ ਜਿੱਥੇ ਲੋਕ ਇਸ ਗੁਰੂਦਵਾਰਾ ਸਾਹਿਬ ਵਿਚ ਖਿਡੌਣਾ ਜ਼ਹਾਜ ਚੜਾ ਕੇ ਇਹ ਮੰਨਤ ਮੰਗਦੇ ਸੀ ਕਿ ਉਹਨਾਂ ਦਾ ਵਿਦੇਸ਼ ਜਾਣ ਦਾ ਸੁਪਨਾ ਜਲਦ ਪੂਰਾ ਹੋ ਜਾਏ, ਦੂਜੇ ਪਾਸੇ ਪਾਸੇ ਜਿੰਨ੍ਹਾਂ ਦੀ ਸੁਖਣਾ ਪੂਰੀ ਹੋ ਜਾਂਦੀ ਹੈ ਉਹ ਵੀ ਇੱਥੇ ਆ ਕੇ ਖਿਡੌਣਾ ਜ਼ਹਾਜ ਚੜਾ ਕੇ ਸ਼ੁਕਰਾਨਾ ਕਰਦੇ ਹਨ।
- ਕਪੂਰਥਲਾ ਵਿੱਚ ਬਿਆਸ ਦਰਿਆ ਦੇ ਪਾਣੀ ਨਾਲ ਡੁੱਬ ਗਏ ਪਿੰਡਾਂ ਦੇ ਪਿੰਡ, ਨਹੀਂ ਪੁੱਜਿਆ ਪ੍ਰਸ਼ਾਸਨਿਕ ਅਧਿਕਾਰੀ
- Satluj River Overflow: ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ
- ਮਦਨ ਲਾਲਾ ਢੀਂਗਰਾ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ
ਕਮੇਟੀ ਨੇ ਕੀਤੀ ਅਪੀਲ :ਹੁਣ ਐੱਸਜੀਪੀਸੀ ਵੱਲੋਂ ਇਸ ਚੀਜ ਦੀ ਮਨਾਹੀ ਤੋਂ ਬਾਅਦ ਇੱਥੋਂ ਦੀ ਗੁਰੂਦੁਆਰਾ ਕਮੇਟੀ ਵੱਲੋਂ ਵੀ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਗੁਰੂਦਵਾਰਾ ਸਾਹਿਬ ਅੰਦਰ ਖਿਡੌਣਾ ਜ਼ਹਾਜ ਨਾ ਲੈਕੇ ਆਉਣ। ਕਮੇਟੀ ਦੇ ਮੈਨੇਜਰ ਬਲਜੀਤ ਸਿੰਘ ਨੇ ਕਿਹਾ ਹੈ ਕਿ ਇਹ ਸਥਾਨ ਸ਼ਹੀਦਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸਦੀ ਕੁੱਝ ਸਮੇ ਤੋਂ ਪਛਾਣ ਜ਼ਹਾਜਾਂ ਵਾਲਾ ਗੁਰੂਦਵਾਰਾ ਦੇ ਨਾਂ ਤੋਂ ਬਣ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਸੰਗਤ ਵਾਂਗ ਮੱਥਾ ਟੇਕਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਖਿਡੌਣਾ ਨਾ ਚੜ੍ਹਾਇਆ ਜਾਵੇ।