ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ (vegetables Prices in Punjab) ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ।
ਇਹ ਵੀ ਪੜੋ:CM ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ ਦਿਨ
ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ:ਜਲੰਧਰ ਸ਼ਹਿਰ ’ਚ ਟਮਾਟਰ 50 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 160 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 55 ਰੁਪਏ ਕਿਲੋ, ਬੰਦ ਗੋਭੀ 45 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 110 ਰੁਪਏ ਕਿਲੋ ਅਤੇ ਅਦਰਕ 110 ਰੁਪਏ ਕਿਲੋ ਹੈ।
ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ:ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 50 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 160 ਰੁਪਏ ਕਿਲੋ, ਨਿੰਬੂ 150 ਰੁਪਏ ਕਿਲੋ, ਹਰੀ ਮਿਰਚ 100 ਰੁਪਏ ਕਿਲੋ, ਕਰੇਲਾ 80 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 90 ਰੁਪਏ ਕਿਲੋ ਅਤੇ ਅਦਰਕ 100 ਰੁਪਏ ਕਿਲੋ ਹੈ।
ਇਹ ਵੀ ਪੜੋ:ਯੂਕਰੇਨ 'ਚ ਜੰਗ: ਗੁਟੇਰੇਸ ਤੇ ਪੁਤਿਨ ਵਿਚਾਲੇ ਅਹਿਮ ਗੱਲਬਾਤ, ਅਮਰੀਕਾ ਨੇ ਕਿਹਾ- ਮਾਸਕੋ ਹੋ ਰਿਹੈ ਫੇਲ੍ਹ