ਜਲੰਧਰ: ਜੌਹਲ ਹਸਪਤਾਲ ਵੱਲੋਂ ਇੱਕ ਮਰੀਜ਼ ਦਾ ਇੱਕ ਦਿਨ ਦਾ 70 ਹਜ਼ਾਰ ਰੁਪਏ ਬਿੱਲ ਬਣਾਏ ਜਾਣ ਨੂੰ ਲੈ ਕੇ ਮਾਮਲਾ ਭੱਖਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਨਿੱਜੀ ਹੋਟਲ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਤੇ ਕੌਂਸਲਰ ਵੀ ਮੌਜੂਦ ਸਨ। ਇਸ ਦੌਰਾਨ ਰਵਿਦਾਸ ਸਮਾਜ ਦੇ ਪ੍ਰਧਾਨ ਵਿੱਕੀ ਤੁਲਸੀ ਨੇ ਕਿਹਾ ਕਿ ਡਾ. ਜੌਹਲ ਇੱਕ ਬਹੁਤ ਹੀ ਨੇਕ ਅਤੇ ਚੰਗੇ ਇਨਸਾਨ ਹਨ। ਡਾਕਟਰ ਜੌਹਲ ਗਰੀਬ ਲੋਕਾਂ ਦੇ ਕੋਲ ਪੈਸੇ ਨਾ ਹੋਣ ਤੋਂ ਬਾਅਦ ਵੀ ਉਨ੍ਹਾਂ ਦਾ ਇਲਾਜ ਕਰਦੇ ਹਨ।
ਜੌਹਲ ਹਸਪਤਾਲ ਮਾਮਲਾ: ਵੱਖ-ਵੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ - ਡਾਕਟਰ ਜੌਹਲ
ਜੌਹਲ ਹਸਪਤਾਲ ਵੱਲੋਂ ਇੱਕ ਮਰੀਜ਼ ਦਾ ਇੱਕ ਦਿਨ ਵਿੱਚ ਹੀ 70 ਹਜ਼ਾਰ ਰੁਪਏ ਬਿੱਲ ਬਣਾਏ ਜਾਣ ਦੇ ਮਾਮਲੇ ਵਿੱਚ ਜਲੰਧਰ ਦੇ ਇੱਕ ਨਿੱਜੀ ਹੋਟਲ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸਮਾਜ ਸੇਵਕ ਤੇ ਕੌਂਸਲਰ ਵੀ ਮੌਜੂਦ ਸਨ।
ਫ਼ੋਟੋ
ਜ਼ਿਕਰਯੋਗ ਹੈ ਜੌਹਲ ਹਸਪਤਾਲ ਵੱਲੋਂ ਇੱਕ ਮਰੀਜ਼ ਦਾ ਇੱਕ ਦਿਨ ਵਿੱਚ ਹੀ 70 ਹਜ਼ਾਰ ਰੁਪਏ ਬਿੱਲ ਬਣਾਏ ਜਾਣ ਦਾ ਮਾਮਲੇ ਵਿੱਚ ਰਾਮਾ ਮੰਡੀ ਦੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੇ ਮੰਗਲਵਾਰ ਨੂੰ ਹਸਪਤਾਲ ਵਿਰੁੱਧ ਮੋਰਚਾ ਖੋਲ੍ਹਦਿਆਂ ਸਮਰਥਕਾਂ ਨਾਲ ਡੀਸੀ ਦਫ਼ਤਰ ਪੁੱਜ ਕੇ ਡੀਸੀ ਨੂੰ ਜੌਹਲ ਹਸਪਤਾਲ ਵਿਰੁੱਧ ਸਖਤ ਕਾਰਵਾਈ ਲਈ ਮੰਗ ਪੱਤਰ ਸੌਂਪਿਆ ਸੀ।