ਜਲੰਧਰ:ਜਲੰਧਰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਹਰਪਾਲ ਚੀਮਾ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜ਼ੁਬਾਨ ਅਤੇ ਹਰਭਜਨ ਸਿੰਘ ਦੀ ਅਗਵਾਈ ਵਿਚ ਜੇ ਤੁਸੀਂ ਚੈਨਲ ਪ੍ਰੈਸ ਕਾਨਫਰੰਸ ਕੀਤੀ।
ਹਰਪਾਲ ਚੀਮਾ ਨੇ ਲੋਕਾਂ ਦਾ ਕੀਤਾ ਧੰਨਵਾਦ :ਇਸ ਦੌਰਾਨ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀਆਂ ਨੂੰ ਸੁਸ਼ੀਲ ਕੁਮਾਰ ਰਿੰਕੂ ਨੇ ਜਵਾਬ ਦਿੱਤਾ ਹੈ। ਇਸ ਦੌਰਾਨ ਸੁਸ਼ੀਲ ਕੁਮਾਰ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਪਾਰਟੀ ਦੇ ਵਰਕਰਾਂ ਦਾ ਇਸ ਜਿੱਤ ਦੇ ਵਿੱਚ ਅਹਿਮ ਯੋਗਦਾਨ ਰਿਹਾ ਹੈ। ਜਲੰਧਰ ਦੇ ਲੋਕਾਂ ਨੇ ਵਿਰੋਧੀਆਂ ਵੱਲੋਂ ਉਡਾਈਆਂ ਗਈਆਂ ਅਫਵਾਹਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ 'ਤੇ ਕਈ ਕੰਮ ਕਰਨੇ ਹਨ ਜਲੰਧਰ ਦੇ ਵਿੱਚ ਸੜਕਾਂ ਨਹੀਂ ਹਨ ਜਲੰਧਰ ਵਿੱਚ ਏਅਰਪੋਰਟ ਬੰਦ ਪਿਆ ਹੈ ਆਦਮਪੁਰ ਦਾ ਫਲਾਈਓਵਰ ਬੰਦ ਪਿਆ ਹੈ ਇਸ ਤੋਂ ਇਲਾਵਾ ਸਮਾਰਟ ਸਿਟੀ ਦਾ ਪ੍ਰਾਜੈਕਟ ਅਧੂਰਾ ਪਿਆ ਹੈ। ਇਹ ਕੰਮ ਅਸੀਂ ਪਹਿਲ ਦੇ ਆਧਾਰ 'ਤੇ ਕਰਾਵਾਗੇ।
ਸੁਸ਼ੀਲ ਰਿੰਕੂ ਨੇ ਕੰਮ ਕਰਨ ਦਾ ਦਿੱਤਾ ਭਰੋਸਾ : ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਦਿੱਤੀ ਜਾਵੇਗੀ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਲੋਕ ਸਭਾ ਜਾਂ ਲਈ ਤੁਸੀਂ ਕੋਈ ਖ਼ਾਸ ਤਿਆਰੀ ਕਰੋਗੇ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਲੈ ਕੇ ਅਤੇ ਜਲੰਧਰ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਹਨ। ਜਲੰਧਰ ਦੇ ਨਾਲ ਪੰਜਾਬ ਦੇ ਮੁੱਦਿਆਂ ਦਾ ਵੀ ਹੱਲ ਕਰਵਾਉਣਾ ਹੈ, ਇਹ ਮੁੱਦਾ ਲੋਕ ਸਭਾ ਲੈ ਕੇ ਜਾਵਾਂਗੇ। ਹਰਪਾਲ ਚੀਮਾ ਨੇ ਇਸ ਮੌਕੇ ਵੀ ਕਿਹਾ ਕਿ ਸੁਸ਼ੀਲ ਰਿੰਕੂ ਦੀ ਹੁਣ ਰਾਹਤ ਨਹੀਂ ਸਗੋਂ ਜ਼ਿੰਮੇਵਾਰੀ ਹੋਰ ਵਧ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਦੇ ਸਾਰੇ ਲੋਕ ਸਭਾ ਦੇ ਵਿਚ ਰੱਖਣਗੇ ਅਤੇ ਜਿਹੜੇ ਮੁੱਦੇ ਸੂਬਾ ਦੇ ਹੋਣਗੇ ਉਸ ਲਈ ਸਾਡੀ ਟੀਮ ਬੈਠੀ ਹੈ। ਜੋ ਲਗਾਤਾਰ ਕੰਮ ਕਰ ਰਹੀ ਹੈ। ਹਰਪਾਲ ਚੀਮਾ ਨੇ ਇਸ ਮੌਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਕੰਮ ਪਿਛਲੇ ਸਾਲਾਂ ਦੇ ਵਿੱਚ ਕੀਤੇ ਹਨ। ਉਹਨਾਂ ਸਦਕਾ ਹੀ ਸਾਨੂ ਇਹ ਕਾਮਯਾਬੀ ਮਿਲੀ ਹੈ।
ਇਹ ਵੀ ਪੜ੍ਹੋ:-ਜਲੰਧਰ ਦਾ ਸਰਤਾਜ ਬਣਿਆ 'ਸ਼ੁਸ਼ੀਲ', ਜੰਗ ਜਿੱਤਣ ਲਈ 'ਆਪ' ਨੇ ਨਹੀਂ ਛੱਡੀ ਕਸਰ, ਇਨ੍ਹਾਂ ਕਾਰਨਾਂ ਕਰਕੇ ਜਿੱਤੀ ਆਪ...