ਜਲੰਧਰ: ਸ਼ਹਿਰ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਪੀਪੀਈ ਕਿੱਟਾਂ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਮੁਲਾਜ਼ਮ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮਿਲ ਕੇ ਕੋਰੋਨਾ ਦੀ ਵਿਰੁੱਧ ਲੜ ਸਕਣ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਇਹ ਕਿੱਟਾਂ ਪਹਿਲੇ ਹੀ ਮਿਲੀਆਂ ਹੋਈਆਂ ਹਨ ਜਿਸ ਨਾਲ ਉਹ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਅਤੇ ਕੋਰੋਨਾ ਦੇ ਮਰੀਜ਼ਾਂ ਕੋਲ ਬੇਧੜਕ ਜਾ ਸਕਦੇ ਹਨ।
ਜਲੰਧਰ ਪੁਲਿਸ ਨੂੰ ਮੁਹੱਈਆ ਕਰਾਈਆਂ ਗਈਆਂ ਪੀਪੀਈ ਕਿੱਟਾਂ - ਪੀਪੀਈ ਕਿੱਟਾਂ
ਜਲੰਧਰ ਪੁਲਿਸ ਨੂੰ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਉਹ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਤੇ ਕੋਰੋਨਾ ਦੇ ਪੀੜਤ ਮਰੀਜ਼ਾਂ ਕੋਲ ਬੇਧੜਕ ਜਾ ਸਕਣ ਅਤੇ ਇਸ ਵਿਰੁੱਧ ਜੰਗ ਲੜ ਸਕਣ।
ਫ਼ੋਟੋ।
ਦੂਜੇ ਪਾਸੇ ਪੁਲਿਸ ਹਮੇਸ਼ਾ ਆਪਣੀ ਵਰਦੀ ਵਿੱਚ ਹੀ ਇਨ੍ਹਾਂ ਸਿਹਤ ਕਰਮਚਾਰੀਆਂ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸੇ ਨੂੰ ਦੇਖਦੇ ਹੋਏ ਜਲੰਧਰ ਵਿੱਚ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਨੂੰ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਤਾਂ ਜੋ ਇਹ ਆਪਣੀ ਡਿਊਟੀ ਦੌਰਾਨ ਕਿਸੇ ਵੀ ਤਰ੍ਹਾਂ ਦੇ ਖਤਰੇ ਤੋਂ ਬਚੇ ਰਹਿਣ।