ਜਲੰਧਰ: ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਿਮਾਇਤ ਕਰਨੀ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਾਫ਼ੀ ਮਹਿੰਗੀ ਪੈਂਦੀ ਜਾ ਰਹੀ ਹੈ। ਚਾਰੇ ਪਾਸੇ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਸਿੱਧੂ ਵਿਰੁੱਧ ਪੋਸਟਰ ਲਗਾਏ ਜਾ ਰਹੇ ਹਨ। ਜਲੰਧਰ 'ਚ ਵੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਬਾਜਵਾ ਨੂੰ ਜੱਫ਼ੀ ਪਾਉਣ ਵਾਲੀ ਤਸਵੀਰ ਦੇ ਪੋਸਟਰ ਲਗਾਏ ਗਏ ਹਨ।
ਪਾਕਿਸਤਾਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਸਿੱਧੂ ਦਾ ਵਿਰੋਧ ਜਾਰੀ, ਹੁਣ ਜਲੰਧਰ 'ਚ ਲੱਗੇ ਪੋਸਟਰ - jalandhar
ਜਲੰਧਰ 'ਚ ਨਵਜੋਤ ਸਿੰਘ ਸਿੱਧੂ ਵਿਰੁੱਧ ਲਗਾਏ ਗਏ ਪੋਸਟਰ। ਪੋਸਟਰਾਂ 'ਤੇ ਲਿਖਿਆ- ਜਨਰਲ ਬਾਜਵਾ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ।
ਸਿੱਧੂ ਵਿਰੁੱਧ ਪੋਸਟਰ
ਪੋਸਟਰਾਂ 'ਤੇ ਲਿਖਿਆ ਗਿਆ ਹੈ- ਜਨਰਲ ਬਾਜਵਾ ਦਾ ਯਾਰ, ਸਿੱਧੂ ਦੇਸ਼ ਦਾ ਗੱਦਾਰ। ਇਸ ਤੋਂ ਪਹਿਲਾਂ ਲੁਧਿਆਣਾ ਅਤੇ ਕਈ ਹੋਰ ਥਾਂਵਾਂ 'ਤੇ ਸਿੱਧੂ ਵਿਰੁੱਧ ਪੋਸਟਰ ਲਗਾਏ ਗਏ ਸਨ।
ਦੱਸਣਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤਾ ਸੀ ਕਿ ਅੱਤਵਾਦੀਆਂ ਦਾ ਕੋਈ ਦੇਸ਼ ਜਾਂ ਧਰਮ ਨਹੀਂ ਹੁੰਦਾ। ਉਨ੍ਹਾਂ ਪਾਕਿਸਤਾਨ ਦਾ ਨਾਂਅ ਲਏ ਬਿਨਾ ਕਿਹਾ ਸੀ ਕਿ ਮੁੱਠੀ ਭਰ ਲੋਕਾਂ ਦੇ ਕਾਰਨਾਮੇ ਨੂੰ ਪੂਰੇ ਦੇਸ਼ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ।