ਜਲੰਧਰ: ਜਲੰਧਰ ਦੇ ਕਸਬਾ ਫਿਲੌਰ ਦੇ ਨਜ਼ਦੀਕੀ ਪਿੰਡ ਰੁੜਕਾ ਖੁਰਦ ਵਿਖੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਹੁਣ ਪਿੰਡ ਵਾਸੀਆਂ 'ਤੇ ਗ੍ਰਾਮ ਪੰਚਾਇਤ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਕਿਸੇ ਵੀ ਸਿਆਸੀ ਲੀਡਰ ਦਾ ਪਿੰਡ ਵਿੱਚ ਆਉਣਾ ਪੂਰੀ ਤਰ੍ਹਾਂ ਬੰਦ ਕਰ ਕੀਤਾ ਜਾਵੇਗਾ।
ਪਿੰਡ ਰੁੜਕਾ ਖੁਰਦ ਵਿਖੇ ਸਿਆਸੀ ਲੀਡਰਾਂ ਦਾ ਪਿੰਡ 'ਚ ਆਉਣਾ ਕੀਤਾ ਬੰਦ ਜੇਕਰ ਕੋਈ ਵੀ ਸਿਆਸੀ ਲੀਡਰ 2022 ਦੀਆਂ ਚੋਣਾਂ ਦਾ ਪ੍ਰਚਾਰ ਕਰਨ ਆਵੇਗਾ ਤਾਂ ਉਨ੍ਹਾਂ ਨੂੰ ਅਤੇ ਪਿੰਡ ਰੁੜਕਾ ਖੁਰਦ ਵਿਖੇ ਵੜਨ ਵੀ ਨਹੀਂ ਦਿੱਤਾ ਜਾਵੇਗਾ। ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ 'ਤੇ ਬੈਠੇ ਹੋਏ ਤਕਰੀਬਨ ਇੱਕ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ।
ਪਿੰਡ ਰੁੜਕਾ ਖੁਰਦ ਵਿਖੇ ਸਿਆਸੀ ਲੀਡਰਾਂ ਦਾ ਪਿੰਡ 'ਚ ਆਉਣਾ ਕੀਤਾ ਬੰਦ ਇੱਕ ਸਾਲ ਗੁਜਰ ਜਾਣ ਦੇ ਬਾਅਦ ਵੀ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਖੇਤੀ ਕਾਲੇ ਕਾਨੂੰਨ ਰੱਦ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਸਮੂਹ ਗ੍ਰਾਮੀ ਨਿਵਾਸੀਆਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਕੋਈ ਵੀ ਸਿਆਸੀ ਲੀਡਰ ਨੂੰ ਪਿੰਡ ਵਿਚ ਵੜਨ ਨਹੀਂ ਦਿੱਤਾ ਜਾਵੇਗਾ।
ਪਿੰਡ ਰੁੜਕਾ ਖੁਰਦ ਵਿਖੇ ਸਿਆਸੀ ਲੀਡਰਾਂ ਦਾ ਪਿੰਡ 'ਚ ਆਉਣਾ ਕੀਤਾ ਬੰਦ ਸਾਰੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਇਨ੍ਹਾਂ ਦੀਆਂ ਰੈਲੀਆਂ ਜਾਂ ਇਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਸ਼ਾਮਲ ਨਹੀਂ ਹੋਵੇਗਾ। ਜੇਕਰ ਕੋਈ ਵੀ ਪਿੰਡ ਦਾ ਬੰਦਾ ਇਸ 'ਚ ਸ਼ਾਮਿਲ ਹੁੰਦਾ ਹੈ ਤਾਂ ਉਸ ਦਾ ਬਾਈਕਾਟ ਕੀਤਾ ਜਾਵੇਗਾ।
ਪਿੰਡ ਰੁੜਕਾ ਖੁਰਦ ਵਿਖੇ ਸਿਆਸੀ ਲੀਡਰਾਂ ਦਾ ਪਿੰਡ 'ਚ ਆਉਣਾ ਕੀਤਾ ਬੰਦ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਭਰਾਵਾਂ ਨੇ ਕਿਹਾ ਕਿ ਇਹ ਕਿਸਾਨੀ ਸੰਘਰਸ਼ ਇਕੱਲਾ ਕਿਸਾਨਾਂ ਦਾ ਹੀ ਨਹੀਂ ਹੈ ਇਹ ਸਮੂਹ ਸਮਾਜ ਦੀ ਰੋਟੀ ਅਤੇ ਮਹਿੰਗਾਈ ਦਾ ਮਸਲਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਮੂਹ ਸਮਾਜ ਦੀ ਏਕਤਾ ਹੋਵੇਗੀ ਤਾਂ ਹੀ ਇਹ ਖੇਤੀ ਕਾਲੇ ਕਾਨੂੰਨ ਰੱਦ ਹੋਣਗੇ ਨਹੀਂ ਤਾਂ ਇਸੇ ਤਰ੍ਹਾਂ ਹੀ ਸਿਆਸੀ ਲੀਡਰ ਆਮ ਜਨਤਾ ਨੂੰ ਕੁਚਲਦੇ ਹੀ ਰਹਿਣਗੇ।
ਪਿੰਡ ਰੁੜਕਾ ਖੁਰਦ ਵਿਖੇ ਸਿਆਸੀ ਲੀਡਰਾਂ ਦਾ ਪਿੰਡ 'ਚ ਆਉਣਾ ਕੀਤਾ ਬੰਦ ਇਸਦੇ ਨਾਲ ਹੀ ਪਿੰਡ ਰੁੜਕਾ ਖੁੱਲ੍ਹਦੇ ਦੇ ਵੱਖ ਵੱਖ ਥਾਵਾਂ ਤੇ ਬੋਰਡ ਵੀ ਲਗਾ ਦਿੱਤੇ ਗਏ ਹਨ ਕੀ ਕੋਈ ਵੀ ਸਿਆਸੀ ਆਗੂ ਉਨ੍ਹਾਂ ਦੇ ਪਿੰਡ ਵਿਚ ਵੜਨ ਦੀ ਖੇਚਲ ਨਾ ਕਰੋ।
ਇਹ ਵੀ ਪੜ੍ਹੋ:ਕਿਸਾਨੀ ਅੰਦੋਲਨ ਦੇ 300 ਦਿਨ, ਜਾਣੋ ਕਿਵੇਂ ਰਿਹਾ ਹੁਣ ਤੱਕ ਅੰਦੋਲਨ