ਜਲੰਧਰ:ਜ਼ਿਲ੍ਹਾ ਜਲੰਧਰ ਦੇਗੁਰਾਇਆ ਸ਼ਹਿਰ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਫੈਲ ਰਹੀ ਹੈ। ਵਾਇਰਲ ਵੀਡੀਓਵਿੱਚ ਠੇਕੇਦਾਰ ਅਤੇ ਕੁੱਝ ਠੇਕੇ ਦੇ ਕਰਿੰਦੇ ਪੁਲਿਸ ਮੁਲਾਜ਼ਮਾਂ ਨੂੰ ਗਾਲ੍ਹਾਂ ਕੱਢਦੇ ਅਤੇ ਉਨ੍ਹਾਂ ਨਾਲ ਧੱਕਾਮੁੱਕੀ ਕਰਦੇ ਨਜ਼ਰ(Bullying and beating of police officers) ਆ ਰਹੇ ਹਨ। ਸ਼ਰਾਬ ਠੇਕੇਦਾਰ ਦਾ ਪਾਟਨਰ ਅਤੇ ਉਸ ਦੇ ਕਰਿੰਦੇ ਹੱਥੋਂ ਪਾਈ ਹੁੰਦੇ ਅਤੇ ਧੱਕੇ ਮਾਰਦੇ ਦਿਖਾਈ ਦੇ ਰਹੇ ਹਨ ਇੰਨਾ ਹੀ ਨਹੀਂ ਠੇਕੇਦਾਰ ਦੇ ਵੱਲੋਂ ਤਾਂ ਸ਼ਰੇਆਮ ਪੁਲਿਸ ਮੁਲਜ਼ਮਾਂ ਨੂੰ ਗਾਲ੍ਹਾਂ ਵੀ ਕੱਢਿਆ ਜਾ ਰਹੀਆਂ ਹਨ ਅਤੇ ਧਮਕੀ ਵੀ ਦਿੱਤੀ ਜਾ ਰਹੀ ਹੈ ਕਿ ਤੂੰ ਮੈਂ ਦੱਸਦਾ ਕਿ ਮੈਂ ਕੌਣ ਹਾਂ। ਇਸ ਮਾਮਲੇ ਨੂੰ ਲੈ ਕੇ ਕਲ ਦੇਰ ਰਾਤ 3 ਲੋਕਾਂ ਉੱਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ (case registered against 3 under various sections) ਹੋ ਗਿਆ ਹੈ।
ਪੀੜਤ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਠੇਕੇਦਾਰ ਜੋ ਸਰਕਾਰ ਦੀਆ ਹਦਾਇਤਾਂ ਦੇ ਉਲਟ ਗੇਟ ਖੋਲ੍ਹ ਕੇ ਠੇਕੇ ਦੇ ਬਾਹਰ ਖੜ੍ਹ ਕੇ ਸ਼ਰਾਬ ਵੇਚ ਰਹੇ ਸਨ | ਜਦੋਂ ਉਨ੍ਹਾਂ ਨੂੰ ਰੋਕਿਆ ਗਿਆਂ ਤਾਂ ਠੇਕੇਦਾਰਾਂ ਨੇ 10-12 ਠੇਕੇ ਦੇ ਮੁਲਾਜ਼ਮ ਇਕੱਠੇ ਕਰਕੇ ਕਾਨੂੰਨ ਆਪਣੇ ਹੱਥ ਵਿੱਚ ਲੈਂਦਿਆਂ ਸਾਡੀ ਕੁੱਟਮਾਰ ਕੀਤੀ।