ਜਲੰਧਰ:ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਟਰੱਕ ਦੀ ਚੈਕਿੰਗ ਕੀਤੀ ਜਿਸ ਵਿਚੋਂ ਵੱਡੀ ਮਾਤਰਾਂ ਵਿਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆ ਹਨ।ਪੁਲਿਸ ਨੇ ਟਰੱਕ ਦੇ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਸ ਬਾਰੇ ਐਕਸਾਈਜ ਅਤੇ ਕਰ ਵਿਭਾਗ ਦੇ ਅਧਿਕਾਰੀ ਡੀ ਐਸ ਗਰਚਾ ਨੇ ਦੱਸਿਆ ਹੈ ਕਿ ਟਰੱਕ ਵਿਚੋਂ 600 ਪੇਟੀ ਬੀਅਰ ਅਤੇ 229 ਪੇਟੀ ਸ਼ਰਾਬ ਬਰਾਮਦ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਡਰਾਇਵਰ ਕੋਲ ਜਿਹੜੇ ਗੱਡੀ ਦੇ ਕਾਗਜ਼ਾਤ ਮਿਲੇ ਹਨ ਉਹ ਤਾਂ ਐਕਸਪਾਈਰ ਹੋ ਚੁੱਕੇ ਹਨ।
ਪੁਲਿਸ ਨੇ ਸ਼ਰਾਬ ਦੀ ਵੱਡੀ ਖੇਪ ਕੀਤੀ ਬਰਾਮਦ - ਪੁਲਿਸ
ਜਲੰਧਰ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਟਰੱਕ ਦੀ ਚੈਕਿੰਗ ਕੀਤੀ ਜਿਸ ਵਿਚੋਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਕਰ ਲਈ ਹੈ ਅਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਸ਼ਰਾਬ ਵੱਡੀ ਖੇਪ ਕੀਤੀ ਬਰਾਮਦ
ਡੀ ਐਸ ਗਰਚਾ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅਨੁਮਾਨ ਸੀ ਕਿ 373 ਪੇਟੀ ਸ਼ਰਾਬ ਦੀਆ ਹੋਣਗੀਆ ਪਰ ਗੱਡੀ ਵਿਚੋਂ ਬੀਅਰ ਅਤੇ ਸ਼ਰਾਬ ਦੀ ਵੱਡੀ ਖੇਪ ਬਰਾਮਦ ਕੀਤੀ ਹੈ ।ਉਨ੍ਹਾਂ ਨੇ ਦੱਸਿਆ ਹੈ ਕਿ ਜਦੋਂ ਗੱਡੀ ਦੇ ਡਰਾਇਵਰ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਹੈ ਕਿ ਗੱਡੀ ਵਿਚ 600 ਪੇਟੀ ਬੀਅਰ ਅਤੇ 229 ਪੇਟੀਆਂ ਸ਼ਰਾਬ ਦੀਆਂ ਹਨ।ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:ਹੁਣ Pregnancy ਵਾਂਗ ਘਰ ਬੈਠੇ ਕੇ ਹੀ ਕਰੋ ਕੋਰੋਨਾ ਟੈਸਟ....