ਜਲੰਧਰ: ਹੁਸ਼ਿਆਰਪੁਰ ਰੋਡ ਸਥਿਤ ਇੱਕ ਘਰ ਵਿੱਚ ਰੇਡ ਦੌਰਾਨ ਪੁਲਿਸ ਨੇ ਨਕਲੀ ਹਾਰਪਿਕ ਬਣਾਉਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਵਿਅਕਤੀ ਦੀ ਪਛਾਣ ਸੰਜੀਵ ਰਮਾ ਵਜੋਂ ਹੋਈ ਹੈ। ਇਹ ਪਹਿਲਾਂ ਵਿਆਹ ਦੇ ਕਾਰਡ ਬਣਾਉਂਦਾ ਸੀ ਪਰ ਲੌਕਡਾਊਨ ਦੌਰਾਨ ਇਹ ਕੰਮ ਬੰਦ ਹੋ ਗਿਆ ਸੀ। ਕਿਸੇ ਦੇ ਕਹਿਣ 'ਤੇ ਉਸ ਨੇ ਨਕਲੀ ਹਾਰਪਿਕ ਅਤੇ ਲਾਈਜ਼ੋਲ ਕੰਪਨੀ ਦਾ ਨਕਲੀ ਸਮਾਨ ਬਣਾਉਣਾ ਸ਼ੁਰੂ ਕੀਤਾ ਸੀ।
ਪੁਲਿਸ ਨੇ ਬਰਾਮਦ ਕੀਤਾ ਨਕਲੀ ਹਾਰਪਿਕ ਤੇ ਲਾਈਜ਼ੋਲ - police lodged FIR
ਲੌਕਡਾਊਨ ਦਾ ਅਸਰ ਕਈ ਕਾਰੋਬਾਰਾਂ 'ਤੇ ਪਿਆ ਜਿਸ ਦੇ ਚੱਲਦੇ ਲੋਕਾਂ ਨੇ ਆਪਣਾ ਗੁਜ਼ਾਰਾ ਕਰਨ ਲਈ ਨਵੇਂ ਕੰਮ ਕਰਨੇ ਸ਼ੁਰੂ ਕਰ ਦਿੱਤੇ। ਅਜਿਹੇ ਵਿੱਚ ਕੁਝ ਲੋਕਾਂ ਵਲੋਂ ਨਕਲੀ ਸਮਾਨ ਬਣਾਉਣਾ ਵੀ ਸ਼ਾਮਲ ਹੈ। ਤਾਜ਼ਾ ਮਾਮਲਾ ਜਲੰਧਰ ਹੁਸ਼ਿਆਰਪੁਰ ਸਥਿਤ ਇੱਕ ਕਾਲੋਨੀ ਤੋਂ ਸਾਹਮਣੇ ਆਇਆ ਜਿੱਥੇ ਵਿਆਹ ਦੇ ਕਾਰਡ ਬਣਾਉਣ ਵਾਲੇ ਇੱਕ ਵਿਅਕਤੀ ਨੇ ਲੌਕਡਾਊਨ ਦੌਰਾਨ ਨਕਲੀ ਹਾਰਪਿਕ ਤੇ ਲਾਈਜ਼ੋਲ ਬਣਾਉਣੇ ਸ਼ੁਰੂ ਕਰ ਦਿੱਤੇ।
ਪੁਲਿਸ ਨੇ ਬਰਾਮਦ ਕੀਤਾ ਨਕਲੀ ਹਾਰਪਿਕ ਤੇ ਲਾਈਜ਼ੋਲ
ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਇੱਕ ਸ਼ਿਕਾਇਤ ਆਈ ਸੀ ਜਿਸ ਨੂੰ ਹਾਰਪਿਕ ਕੰਪਨੀ ਦੇ ਗੁਰੂਗ੍ਰਾਮ ਤੋਂ ਆਏ ਮੈਨੇਜਰ ਨੇ ਦਿੱਤਾ ਸੀ। ਮਾਰਕੀਟ ਵਿੱਚ ਡਿਲਵਰੀ ਦੇਣ ਤੋਂ ਪਹਿਲੇ ਪੁਲਿਸ ਨੇ ਉਸ ਨੂੰ ਘਰ ਵਿਚੋਂ ਨਕਲੀ ਸਮਾਨ ਸਮੇਤ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਨਕਲੀ ਹਾਰਪਿਕ ਦੇ 29 ਡੱਬੇ ਬਰਾਮਦ ਕੀਤੇ ਗਏ ਹਨ। ਇੱਕ ਡੱਬੇ ਵਿੱਚ 18 ਅਤੇ ਦੂਜੇ ਬਾਕਸ ਡੱਬੇ 12 ਬੋਤਲਾਂ ਨਕਲੀ ਹਾਰਪਿਕ ਦੀਆਂ ਸੀ ਉਸ ਤੋਂ ਬਾਅਦ 8 ਡੱਬੇ ਲਾਈਜ਼ੋਲ ਦੇ ਬਰਾਮਦ ਕੀਤੇ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।