ਪੰਜਾਬ

punjab

ETV Bharat / state

ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਣੇ ਨਸ਼ਾ ਤਸਕਰ ਕਾਬੂ - ਸਰਚ ਆਪ੍ਰੇਸ਼ਨ

ਪੁਲਿਸ ਵੱਲੋਂ ਚਲਾਏ ਗਏ ਇਸ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਸਫ਼ਲਤਾਵਾਂ ਹਾਸਲ ਹੋਈਆਂ, ਪਹਿਲਾ ਛਾਪੇ ਦੌਰਾਨ ਸਰਬਜੀਤ ਕੌਰ ਜਿਸ ਤੋਂ 72 ਹਜਾਰ ਸੱਤ ਸੌ ਪੰਜਾਹ ਐੱਮ ਐੱਲ ਸ਼ਰਾਬ ਬਰਾਮਦ ਹੋਈ ਹੈ। ਦੂਸਰੇ ਛਾਪੇ ਦੌਰਾਨ ਇੱਕ ਦੰਪਤੀ ਤੇ ਉਨ੍ਹਾਂ ਦੇ ਸਾਥੀ ਕੋਲੋਂ ਦੋ ਲੱਖ ਪੱਚੀ ਹਜ਼ਾਰ ਐੱਮਐੱਲ ਨਜਾਇਜ਼ ਸ਼ਰਾਬ ਤੇ ਸੋਲ਼ਾਂ ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਤਸਵੀਰ
ਤਸਵੀਰ

By

Published : Dec 28, 2020, 9:13 PM IST

ਜਲੰਧਰ: ਫਿਲੌਰ ਨੇੜੇ ਪੈਂਦੇ ਪਿੰਡ ਗੰਨਾ ’ਚ ਪੁਲੀਸ ਨੇ ਉੱਚ ਅਧਿਕਾਰੀਆਂ ਦੀ ਅਗਵਾਈ ’ਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਸਰਚ ਆਪ੍ਰੇਸ਼ਨ ’ਚ ਤਿੰਨ ਥਾਣਿਆਂ ਦੀ ਪੁਲੀਸ 'ਫਿਲੌਰ ਪੁਲਿਸ, ਗੁਰਾਇਆ ਪੁਲਿਸ ਅਤੇ ਥਾਣਾ ਬਿਲਗਾ ਦੀ ਪੁਲਿਸ' ਹਿੱਸਾ ਲਿਆ।

ਪੁਲਿਸ ਵੱਲੋਂ ਚਲਾਏ ਗਏ ਇਸ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਿੰਨ ਸਫ਼ਲਤਾਵਾਂ ਹਾਸਲ ਹੋਈਆਂ, ਪਹਿਲਾ ਛਾਪੇ ਦੌਰਾਨ ਸਰਬਜੀਤ ਕੌਰ ਜਿਸ ਤੋਂ 72 ਹਜਾਰ ਸੱਤ ਸੌ ਪੰਜਾਹ ਐੱਮ ਐੱਲ ਸ਼ਰਾਬ ਬਰਾਮਦ ਹੋਈ ਹੈ। ਦੂਸਰੇ ਛਾਪੇ ਦੌਰਾਨ ਇੱਕ ਦੰਪਤੀ ਤੇ ਉਨ੍ਹਾਂ ਦੇ ਸਾਥੀ ਕੋਲੋਂ ਦੋ ਲੱਖ ਪੱਚੀ ਹਜ਼ਾਰ ਐੱਮਐੱਲ ਨਜਾਇਜ਼ ਸ਼ਰਾਬ ਤੇ ਸੋਲ਼ਾਂ ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਣੇ ਨਸ਼ਾ ਤਸਕਰ ਕਾਬੂ

ਇਸੇ ਤਰ੍ਹਾਂ ਤੀਸਰੇ ਛਾਪੇ ਦੌਰਾਨ ਜੱਗਾ ਸਿੰਘ ਤੋਂ ਦੋ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਿਸ ਦੀ ਜਾਣਕਾਰੀ ਅਨੁਸਾਰ ਜੱਗਾ ਸਿੰਘ ’ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪੁਲੀਸ ਨੇ ਇਨ੍ਹਾਂ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਇਸ ਮੌਕੇ ਐੱਸਐੱਚਓ ਸੰਜੀਵ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੁਲਿਸ ਵੱਲੋਂ ਏਦਾਂ ਹੀ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ ਅਤੇ ਫਿਲੌਰ ’ਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।

ABOUT THE AUTHOR

...view details