ਫਿਲੋਰ: ਨਸ਼ਿਆਂ ਦੇ ਖ਼ਿਲਾਫ਼ ਛੇੜੀ ਗਈ ਮੁਹਿੰਮ ਦੇ ਚਲਦਿਆਂ ਜਲੰਧਰ ਦੇ ਕਸਬਾ ਫਿਲੌਰ ਦੀ ਪੁਲਿਸ ਨੇ ਵੱਖ-ਵੱਖ ਜਗ੍ਹਾ ਤੇ ਨਾਕੇਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਜਿਨ੍ਹਾਂ ਪਾਸੋਂ ਪੁਲਿਸ ਨੂੰ ਨਸ਼ੀਲੇ ਕੈਪਸੂਲ ਅਤੇ ਹੈਰੋਇਨ ਵੀ ਬਰਾਮਦ ਹੋਏ।
ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਫਿਲੌਰ ਵਿਖੇ ਹਾਈਟੈੱਕ ਨਾਕੇ ਦੌਰਾਨ ਏਐਸਆਈ ਅਨਵਰ ਮਸੀਹ ਦੀ ਅਗਵਾਈ ਹੇਠ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਦੋ ਪੁਲਿਸ ਨੇ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਤਲਾਸ਼ੀ ਲਈ। ਤਲਾਸ਼ੀ ਲੈਣ ਉੱਤੇ ਉਨ੍ਹਾਂ ਪਾਸੋਂ 2160 ਨਸ਼ੀਲੇ ਕੈਪਸੂਲ ਬਰਾਮਦ ਹੋਏ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਫਾਰੂਕ ਪੁੱਤਰ ਹਾਕਮ ਅਲੀ ਵਾਸੀ ਅਮਨ ਨਗਰ ਥਾਣਾ ਭਾਰਗੋ ਕੈਂਪ ਜਲੰਧਰ ਅਤੇ ਨਵਜੋਤ ਸਿੰਘ ਉਰਫ਼ ਨਵੀ ਅਖ਼ਤਰ ਮਨਜੀਤ ਸਿੰਘ ਵਾਸੀ ਪੁੱਤਰ ਅਮਨ ਨਗਰ ਥਾਣਾ ਭਾਰਗੋ ਕੈਂਪ ਜਲੰਧਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ:ਇੱਕ ਹੋਰ ਨਿਹੰਗ ਦੀ ਕਰਤੂਤ,ਸਾਬਕਾ ਕਾਂਗਰਸੀ ਸਰਪੰਚ ਦਾ ਵੱਢਿਆ ਹੱਥ
ਇਸ ਦੇ ਚੱਲਦਿਆਂ ਦੂਜੇ ਨਾਕੇ ਉੱਤੇ ਸੁਖਵਿੰਦਰਪਾਲ ਸਿੰਘ ਏਐਸਆਈ ਨੇ ਇੱਕ ਵਿਅਕਤੀ ਕੋਲੋਂ ਪੰਜ ਗ੍ਰਾਮ ਹੈਰੋਇਨ ਸਮੇਤ ਬਰਾਮਦ ਕਰ ਗ੍ਰਿਫ਼ਤਾਰ ਕੀਤਾ ਹੈ। ਜਿਸ ਦੀ ਪਹਿਚਾਣ ਮੰਗਾ ਪੁੱਤਰ ਸ਼ਿੰਗਾਰਾ ਵਾਸੀ ਸਮਰਾਲਾ ਵਜੋਂ ਹੋਈ। ਪੁਲਿਸ ਨੇ ਇਨ੍ਹਾਂ ਤਿੰਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਐੱਨਡੀਪੀਐੱਸ ਐਕਟ ਧਾਰਾ ਦੇ ਤਹਿਤ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।