ਤਰਨਤਾਰਨ: ਐਸਐਸਪੀ ਧਰੂਮਨ ਐਚ ਨਿੰਬਾਲੇ ਦੀ ਅਗਵਾਈ ’ਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਏਐਸਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਕੇ ’ਤੇ ਸਵਿਫੱਟ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਚੈਕਿੰਗ ਦੌਰਾਨ ਕਾਰ ਸਵਾਰ ਕੋਈ ਕਾਗਜ਼-ਪੱਤਰ ਨਹੀਂ ਵਿਖਾ ਸਕੇ। ਪੁਲਿਸ ਨੂੰ ਕੁਝ ਸ਼ੱਕ ਹੋਣ ’ਤੇ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਕੋਲੋ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ। ਧਰੁਮਨ ਐਚ ਨਿੰਬਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਖ਼ਤੀ ਨਾਲ ਪੁਛਗਿੱਛ ਕਰਨ ’ਤੇ ਮਨਪ੍ਰੀਤ ਸਿੰਘ ਅਤੇ ਗੁਰਭੇਜ ਸਿੰਘ ਨੇ ਇੰਕਸਾਫ਼ ਕੀਤਾ ਕਿ ਉਹ ਚੋਰੀ ਦੀਆ ਗੱਡੀਆਂ ਖ਼ਰੀਦੋ ਫਰੋਕਤ ਕਰਦੇ ਹਨ ਨੇ ਇਸ ਧੰਦੇ ’ਚ ਉਨ੍ਹਾਂ ਦਾ ਸਾਥ ਧਰਮਿੰਦਰ ਸਿੰਘ ਗੋਰਾ ਤੇ ਭੁਪਿੰਦਰ ਸਿੰਘ ਭਿੰਦਾ ਵੀ ਦਿੰਦੇ ਹਨ ਜੋ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਚੋਰੀ ਦੀਆਂ 6 ਲੱਗਜ਼ਰੀ ਗੱਡੀਆਂ ਸਣੇ ਚੜ੍ਹੇ ਪੁਲਿਸ ਅੜਿੱਕੇ - ਤਰਨਤਾਰਨ
ਐਸਐਸਪੀ ਧਰੂਮਨ ਐਚ ਨਿੰਬਾਲੇ ਦੀ ਅਗਵਾਈ ’ਚ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਏਐਸਆਈ ਗੁਰਦਿਆਲ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਕੇ ’ਤੇ ਸਵਿਫੱਟ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਚੈਕਿੰਗ ਦੌਰਾਨ ਕਾਰ ਸਵਾਰ ਕੋਈ ਕਾਗਜ਼-ਪੱਤਰ ਨਹੀਂ ਵਿਖਾ ਸਕੇ।
ਤਸਵੀਰ
ਇਹਨਾ ਦੋਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਕੋਲ 3 ਹੋਰ ਵੀ ਚੋਰੀ ਦੀਆ ਗੱਡੀਆ ਹਨ। ਜੋ ਕਿ ਉਨ੍ਹਾਂ ਨੋਸਿਹਰਾ ਪੱਨੂਆ ਵਿਖੇ ਲੁਕਾ ਕੇ ਰੱਖੀਆ ਹਨ। ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਮੁਕਦਮਾ ਨੰਬਰ 311 ਕਾਨੂੰਨ ਦੀ ਧਾਰਾ 379,411 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।