ਪੰਜਾਬ

punjab

ETV Bharat / state

ਪੁਲਿਸ ਵੱਲੋਂ ਜਾਅਲੀ ਦਸਤਾਵੇਜ਼ ਤੇ ਲਗਜ਼ਰੀ ਗੱਡੀਆਂ ਨੂੰ ਫਾਇਨਾਂਸ ਕਰਨ ਵਾਲੇ ਗੈਂਗ ਦਾ ਪਰਦਾਫਾਸ਼

ਮੁਖਬਰ ਦੀ ਸੂਚਨਾ ਦੇ ਆਧਾਰ ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਨੇ ਸੀਆਈਏ ਸਟਾਫ ਦੀ ਟੀਮ ਨੇ ਜਾਅਲੀ ਦਸਤਾਵੇਜ਼ ਦੇ ਆਧਾਰ ਤੇ ਲਗਜ਼ਰੀ ਗੱਡੀਆਂ ਫਾਇਨਾਂਸ ਕਰਵਾ ਕੇ ਵੇਚਣ ਵਾਲੇ ਗੈਂਗ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 6 ਲਗਜ਼ਰੀ ਗੱਡੀਆਂ ਦੋ ਐਕਟਿਵਾ ਅਤੇ ਇੱਕ ਸਮਾਰਟ ਟੀਵੀ ਬਰਾਮਦ ਕੀਤੇ ਹਨ।

ਤਸਵੀਰ
ਤਸਵੀਰ

By

Published : Mar 13, 2021, 2:29 PM IST

ਜਲੰਧਰ: ਸ਼ਹਿਰ ’ਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਜਾਅਲੀ ਦਸਤਾਵੇਜ਼ ਅਤੇ ਲਗਜਰੀ ਗੱਡੀਆਂ ਫਾਇਨਾਂਸ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇਸ ਮਾਮਲੇ ਸਬੰਧੀ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 6 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ।

ਜਲੰਧਰ

ਸੂਚਨਾ ਦੇ ਆਧਾਰ ਤੇ ਕੀਤੀ ਗਈ ਕਾਰਵਾਈ

ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮੁਖਬਰੀ ਦੀ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕੀਤੀ। ਇਸ ਦੌਰਾਨ ਨੇ ਸੀਆਈਏ ਸਟਾਫ ਦੀ ਟੀਮ ਨੇ ਜਾਅਲੀ ਦਸਤਾਵੇਜ਼ ਦੇ ਆਧਾਰ ਤੇ ਲਗਜਰੀ ਗੱਡੀਆਂ ਫਾਇਨਾਂਸ ਕਰਵਾ ਕੇ ਵੇਚਣ ਵਾਲੇ ਗੈਂਗ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਪੁਲਿਸ ਨੇ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 6 ਲਗਜ਼ਰੀ ਗੱਡੀਆਂ ਦੋ ਐਕਟਿਵਾ ਅਤੇ ਇੱਕ ਸਮਾਰਟ ਟੀਵੀ ਬਰਾਮਦ ਕੀਤੇ ਹਨ।

ਇਹ ਵੀ ਪੜੋ: ਸਮਾਰਟ ਸਿਟੀ ਦੇ ਤਹਿਤ ਰੇਲਵੇ ਸਟੇਸ਼ਨ ਦਾ ਪਹਿਲਾ ਪੜਾਅ ਹੋਇਆ ਪੂਰਾ

ਸਰਗਨਾ ਦੇ ਮੁੱਖ ਮੈਂਬਰ ਦੀ ਕੀਤੀ ਜਾ ਰਹੀ ਭਾਲ

ਇਸੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਦੀ ਟੀਮ ਨੇ ਜਸ਼ਨਦੀਪ, ਕਮਲ ਗਿੱਲ, ਗੌਰਵ ਅਤੇ ਕੰਵਲਪ੍ਰੀਤ ਸਿੰਘ ਨੂੰ ਕਾਬੂ ਕੀਤਾ ਹੈ। ਕਾਬੂ ਕੀਤਾ ਗਿਆ ਗੌਰਵ ਇੱਕ ਕਾਰ ਏਜੰਸੀ ਵਿੱਚ ਕੰਮ ਕਰਦਾ ਸੀ ਅਤੇ ਕਮਲਪ੍ਰੀਤ ਸਿੰਘ ਜਾਅਲੀ ਦਸਤਾਵੇਜ਼ ਤਿਆਰ ਕਰਦਾ ਸੀ ਇਹ ਬੈਂਕ ਤੋਂ ਉਨ੍ਹਾਂ ਦਸਤਾਵੇਜ਼ ਦੇ ਸਹਾਰੇ ਲੁੱਟ ਲੈਂਦੇ ਅਤੇ ਫਿਰ ਗੱਡੀਆਂ ਦੂਜੇ ਜ਼ਿਲ੍ਹਿਆਂ ਵਿੱਚ ਵੇਚ ਦਿੰਦੇ ਸੀ। ਫਿਲਹਾਲ ਪੁਲਿਸ ਵੱਲੋਂ ਇਸ ਗੈਂਗ ਦੇ ਮੁੱਖ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।

ABOUT THE AUTHOR

...view details