ਜਲੰਧਰ: ਪੁਲਿਸ ਨੇ ਇੱਕ ਨੌਜਵਾਨ ਨੂੰ ਇੱਕ ਕਿੱਲੋ ਚਾਰ ਸੋ ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜੰਮੂ ਦਾ ਰਹਿਣ ਵਾਲਾ ਹੈ ਤੇ ਜਲੰਧਰ 'ਚ ਚਿੱਟੇ ਦੀ ਸਪਲਾਈ ਕਰਦਾ ਸੀ।
ਜੰਮੂ ਤੋਂ ਜਲੰਧਰ 'ਚ ਕਰ ਰਿਹਾ ਸੀ ਚਿੱਟੇ ਦੀ ਸਪਲਾਈ, ਪੁਲਿਸ ਨੇ ਕੀਤਾ ਕਾਬੂ
ਇੱਕ ਕਿੱਲੋ ਚਾਰ ਸੋ ਗ੍ਰਾਮ ਹੈਰੋਇਨ ਸਣੇ ਇੱਕ ਨੌਜਵਾਨ ਗ੍ਰਿਫਤਾਰ। ਜੰਮੂ ਤੋਂ ਲਿਆ ਕੇ ਜਲੰਧਰ 'ਚ ਕਰਦਾ ਸੀ ਚਿੱਟੇ ਦੀ ਸਪਲਾਈ। ਪੁਲਿਸ ਨੇ ਚੈਕਿੰਗ ਦੌਰਾਨ ਕੀਤਾ ਕਾਬੂ।
ਜਲੰਧਰ ਦਿਹਾਤੀ ਪੁਲਿਸ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਥਾਣਾ ਮਕਸੂਦਾਂ ਦੇ ਐੱਸਐੱਚਓ ਜਰਨੈਲ ਸਿੰਘ ਨੇ ਜਲੰਧਰ-ਪਠਾਨਕੋਟ ਰੋਡ ਦੇ ਨਾਲ ਹੀ ਪੈਂਦੇ ਪਿੰਡ ਰਾਏਪੁਰ ਰਸੂਲਪੁਰ ਕੋਲ ਮੁਲਜ਼ਮ ਦੀ ਆਲਟੋ ਕਾਰ ਨੂੰ ਰੋਕਿਆ ਤੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਮੁਲਜ਼ਮ ਦੀ ਜੈਕਟ ਦੀ ਜੇਬ ਵਿੱਚ ਇੱਕ ਲਿਫ਼ਾਫ਼ਾ ਮਿਲਿਆ ਜਿਸ ਵਿੱਚ ਇੱਕ ਕਿਲੋ ਚਾਰ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਮੁਤਾਬਿਕ ਫੜੇ ਗਏ ਮੁਲਜ਼ਮ ਦਾ ਨਾਂਅ ਪ੍ਰਭਜੋਤ ਸਿੰਘ ਨਿਵਾਸੀ ਆਰਐੱਸਪੁਰਾ ਜੰਮੂ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਹੈਰੋਇਨ ਜੰਮੂ ਤੋਂ ਲੈ ਕੇ ਜਲੰਧਰ ਆ ਰਿਹਾ ਸੀ। ਇਹ ਹੈਰੋਇਨ ਉਸ ਨੇ ਕਿੱਥੇ ਸਪਲਾਈ ਕਰਨੀ ਸੀ ਅਤੇ ਉਹ ਕਦੋਂ ਤੋਂ ਇਸ ਧੰਦੇ ਨਾਲ ਜੁੜਿਆ ਹੋਇਆ ਹੈ ਇਸ ਸਭ ਬਾਰੇ ਹਾਲੇ ਖ਼ੁਲਾਸਾ ਨਹੀਂ ਹੋ ਸਕਿਆ ਹੈ।