ਪੰਜਾਬ

punjab

By

Published : Oct 30, 2022, 9:27 AM IST

Updated : Oct 30, 2022, 10:00 AM IST

ETV Bharat / state

ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਫਿਲੌਰ ਪੁਲਿਸ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2 ਪਿਸਟਲ, 2 ਮੈਗਜ਼ੀਨ, 4 ਰੌਂਦ ਜਿੰਦਾ ਅਤੇ ਇੱਕ ਖੋਹ ਕੀਤੀ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਸਾਰੀ ਜਾਣਕਾਰੀ ਐਸਪੀਡੀ ਹੈਡ ਕੁਆਟਰ ਸਰਬਜੀਤ ਸਿੰਘ ਬਾਹੀਆ ਸਾਂਝੀ ਕੀਤੀ ਹੈ।

Police arrested three people with illegal weapon, Phillaur News
ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਜਲੰਧਰ: ਫਿਲੋਰ ਪੁਲਿਸ ਵਲੋਂ ਗੈਂਗਸਟਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸਪੀ ਸਰਬਜੀਤ ਸਿੰਘ ਬਾਹੀਆ, ਐਸਪੀਡੀ ਹੈਡ ਕੁਆਟਰ ਜਲੰਧਰ ਦਿਹਾਤ ਅਤੇ ਡੀਐਸਪੀ ਫਿਲੌਰ ਜਤਿੰਦਰ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਹੋਏ ਮੁਲਜ਼ਮਾਂ ਕੋਲੋਂ ਟੀਮ ਨੇ 2 ਪਿਸਟਲ, 4 ਰੌਂਦ, ਇਕ ਖੋਹ ਕੀਤੀ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਐਸਪੀਡੀ ਹੈਡ ਕੁਆਟਰ ਸਰਬਜੀਤ ਸਿੰਘ ਬਾਹੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਵਿਅਕਤੀ ਨੇ ਐਕਸੀਡੈਂਟ ਕਰਕੇ ਮੋਟਰਸਾਈਕਲ ਦੀ ਪਿਸਤੌਲ ਦੀ ਨੋਕ ਤੇ ਲੁੱਟ ਖੋਹ ਕਰਕੇ ਲੈ ਗਏ ਹਨ ਅਤੇ 2 ਵਿਅਕਤੀ ਕਮਾਦ ਦੇ ਖੇਤ ਵਿਚ ਲੁਕ ਗਏ ਜਿਨ੍ਹਾਂ ਕੋਲ ਹਥਿਆਰ ਹਨ। ਉਨ੍ਹਾਂ ਦੀ ਗੱਡੀ ਚੱਲਣਯੋਗ ਹਾਲਤ ਵਿੱਚ ਨਾ ਹੋਣ ਕਾਰਨ ਉਨ੍ਹਾਂ ਵਿੱਚੋਂ 1 ਵਿਅਕਤੀ ਨੇ ਆਮ ਪਬਲਿਕ ਦੇ ਵਿਅਕਤੀ ਨੂੰ ਪਿਸਟਲ ਦਿਖਾ ਕੇ ਮੋਟਰਸਾਈਕਲ ਖੋਹ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਅਤੇ ਦੋ ਵਿਅਕਤੀ ਕਮਾਦ ਦੇ ਖੇਤ ਵਿੱਚ ਲੁਕੇ ਰਹੇ।, ਜਿਨ੍ਹਾਂ ਦੀ ਮਦਦ ਕਰਨ ਲਈ ਇਕ ਵਿਅਕਤੀ ਲਸਾੜਾ ਤੋਂ ਆਇਆ ਹੋਇਆ ਸੀ। ਇਸ ਉੱਤੇ ਵੀ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਅਫਸਰ ਥਾਣਾ ਫਿਲੌਰ ਨੇ ਤੁਰੰਤ ਪ੍ਰਭਾਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਉਨ੍ਹਾਂ ਦੱਸਿਆ ਕਿ ਪਬਲਿਕ ਦੀ ਮਦਦ ਨਾਲ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਚਰਾਣ, ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਧਮਾਈ ਨੂੰ ਕਮਾਦ ਦੇ ਖੇਤਾਂ ਵਿੱਚ ਕਾਬੂ ਕਰਕੇ ਇਨ੍ਹਾਂ ਕੋਲੋਂ 2 ਪਿਸਟਲ, 32 ਬੋਰ, 2 ਮੈਗਜ਼ੀਨ 4 ਰੌਂਦ ਜਿੰਦਾ, ਇੱਕ ਖੋਹ ਹੋਈ ਕਾਰ ਬਰਾਮਦ ਕੀਤੀ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਵਿਅਕਤੀ ਵਰਿੰਦਰ ਉਰਫ ਟੋਨੀ ਪੁੱਤਰ ਸਤਨਾਮ ਲਾਲ ਵਾਸੀ ਪਿੰਡ ਲਸਾੜਾ ਨੂੰ ਇੱਕ ਕਾਰ ਆਈ-20 ਸਮੇਤ ਕਾਬੂ ਕੀਤਾ। ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤੇ ਮਾਮਲੇ ਦੀ ਜਾਂਚ ਜਾਰੀ ਹੈ।




ਇਹ ਵੀ ਪੜ੍ਹੋ:ਮਰਹੂਮ ਕੱਬਡੀ ਖਿਡਾਰੀ ਦੀ ਪਤਨੀ ਦਾ ਦੋਸ਼, ਕਿਹਾ- "ਸੰਦੀਪ ਦੇ ਕਾਤਲ ਨੂੰ ਪੁਲਿਸ ਨਹੀਂ ਕਰ ਰਹੀ ਗ੍ਰਿਫਤਾਰ"

Last Updated : Oct 30, 2022, 10:00 AM IST

ABOUT THE AUTHOR

...view details