ਜਲੰਧਰ: ਕਸਬਾ ਕਰਤਾਰਪੁਰ ਦੇ ਪਿੰਡ ਭਤੀਜੇ ਦੇ ਰਹਿਣ ਵਾਲੇ ਹਰਪਾਲ ਸਿੰਘ ਨਾਮਕ ਵਿਅਕਤੀ ਨੂੰ ਪੁਲਿਸ ਨੇ ਜਾਸੂਸੀ ਦੇ ਸ਼ੱਕ ਦੇ ਚਲਦਿਆਂ ਗ੍ਰਿਫ਼ਤਾਰ ਕੀਤਾ ਹੈ।
ਜਾਸੂਸੀ ਦੇ ਸ਼ੱਕ 'ਚ ਨੌਜਵਾਨ ਪੁਲਿਸ ਅੜਿੱਕੇ, 3 ਦਿਨਾਂ ਦਾ ਪੁਲਿਸ ਰਿਮਾਂਡ - ਜਲੰਧਰ ਪੁਲਿਸ
ਜਲੰਧਰ ਦੇ ਕਸਬਾ ਕਰਤਾਰਪੁਰ ਦੇ ਨੇੜਲੇ ਪਿੰਡ ਭਤੀਜੇ ਦੇ ਇੱਕ ਵਿਅਕਤੀ ਨੂੰ ਪੁਲਿਸ ਨੇ ਜਾਸੂਸੀ ਕਰਨ ਦੇ ਸ਼ੱਕ ਵਜੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਜਾਸੂਸ
ਪੁਲਿਸ ਅਧਿਕਾਰੀਆਂ ਦੇ ਮੁਤਾਬਕ ਹਰਪਾਲ ਆਦਮਪੁਰ ਹਵਾਈ ਅੱਡੇ ਦੀ ਜਾਣਕਾਰੀ ISI ਨੂੰ ਭੇਜਦਾ ਹੈ। ਅਧਿਕਾਰੀਆਂ ਨੇ ਉਸ ਦਾ ਫ਼ੋਨ ਜ਼ਬਤ ਕਰ ਲਿਆ ਹੈ ਤਾਂ ਕਿ ਇਸ ਤੋਂ ਪਤਾ ਲੱਗ ਸਕੇ ਕਿ ਉਸ ਨੇ ਕਿਹੜੀ-ਕਿਹੜੀ ਜਾਣਕਾਰੀ ਪਾਕਿਸਤਾਨ ਨਾਲ ਸਾਂਝੀ ਕੀਤੀ ਹੈ। ਇਸ ਲਈ ਉਸ ਨੂੰ ਤਿੰਨ ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਤਾਂ ਕਿ ਨਵੇਂ ਖ਼ੁਲਾਸੇ ਹੋ ਸਕਣ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰਪਾਲ ਸਿੰਘ ਦ ਸਬੰਧ ਪਾਕਿਸਤਾਨ ਵਿੱਚ ਰਹਿੰਦੇ ਖ਼ਾਲਿਸਤਾਨੀ ਸਮਰਥਕ ਗੋਪਾਲ ਚਾਵਲਾ ਦਾ ਕਰੀਬੀ ਹੈ।
Last Updated : Aug 28, 2019, 4:47 PM IST