ਜਲੰਧਰ: ਖਾਕੀ ਅਪਣੇ ਵਿਵਾਦਾਂ ਦੇ ਚੱਲਦੇ ਹਮੇਸ਼ਾ ਹੀ ਸੁਰਖਿਆਂ ਚ ਰਹਿੰਦੀ ਹੈ ਇਸ ਵਾਰ ਖਾਕੀ ਨੂੰ ਦਾਗਦਾਰ ਕਰਦੀਆਂ ਤਸਵੀਰਾਂ ਨੇ ਜਲੰਧਰ ਤੋਂ ਜਿੱਥੇ ਪੁਲਿਸ ਮੁਲਾਜ਼ਮ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਕੀਤੀ ਪੁਲਿਸ ਨੇ ਆਰੋਪੀ ਪਾਸੋਂ 16 ਪਾਸਪੋਰਟ ਸਵਿਫਟ ਕਾਰ ਮੋਬਾਇਲ ਅਤੇ ਦਸ ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਹੈ।
ਵਿਦੇਸ਼ ਭੇਜਣ ਦੇ ਨਾਂਅ 'ਤੇ ਪੁਲਿਸ ਅਧਿਕਾਰੀ ਕਰਦਾ ਸੀ ਲੱਖਾਂ ਦੀ ਠੱਗੀ
ਜਲੰਧਰ ਦੇ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਪੁਲਿਸ ਮੁਲਾਜ਼ਮ ਵਿਕਰਮਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਨੇ ਕਬੂਲ ਕੀਤਾ ਹੈ ਕਿ ਉਸਨੇ 16 ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਕੀਤੀ ਹੈ ਪੁਲਿਸ ਨੇ ਉਸ ਕੋਲੋਂ 16 ਪਾਸਪੋਰਟ ਅਤੇ ਨਗਦੀ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡੀਐੱਸਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮਨਿੰਦਰ ਸੈਣੀ ਨਿਵਾਸੀ ਬਾਜਵਾ ਕਾਲੋਨੀ ਪਟਿਆਲਾ ਨੇ ਸ਼ਿਕਾਇਤ ਕੀਤੀ ਸੀ ਕਿ ਆਰੋਪੀ ਨੇ ਉਸ ਪਾਸੋਂ ਵਿਦੇਸ਼ ਭੇਜਣ ਦੇ ਨਾਮ ਤੇ ਸਾਢੇ ਚਾਰ ਲੱਖ ਰੁਪਏ ਦਿੱਤੇ ਸਨ।
ਦੂਜੇ ਸ਼ਿਕਾਇਤ ਕਰਤਾ ਪ੍ਰਭਜੀਤ ਸਿੰਘ ਨਿਵਾਸੀ ਗੁਰੂ ਨਾਨਕਪੁਰਾ ਚੁਗਿੱਟੀ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਆਰੋਪੀ ਨੇ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਪਾਸਪੋਰਟ ਅਤੇ ਸਾਢੇ ਚੌਦਾਂ ਲੱਖ ਰੁਪਏ ਲਏ ਸਨ।
ਜਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਆਰੋਪੀ ਪੁਲਿਸ ਵਿਭਾਗ 'ਚ ਹੈ ਆਰੋਪੀ ਖੁਦ ਨੂੰ ਟ੍ਰੈਵਲ ਏਜੰਟ ਦੱਸ ਕੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਠੱਗ ਰਿਹਾ ਸੀ। ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਅਲੱਗ-ਅਲੱਗ ਸ਼ਹਿਰਾਂ ਦੇ ਲੋਕਾਂ ਦੇ 16 ਪਾਸਪੋਰਟ ਬਰਾਮਦ ਕੀਤੇ। ਆਰੋਪੀ ਨੇ ਪੁੱਛ-ਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਖੁਦ ਸੋਲਾਂ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ।