ਜਲੰਧਰ: ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਗਾਂਧੀ ਵਨੀਤਾ ਆਸ਼ਰਮ ਕੋਲ ਖਾਲੀ ਪਲਾਟ ਨੇੜੇ ਐਕਟਿਵਾ ਤੇ ਬੈਠੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰ ਉਸ ਕੋਲੋਂ ਇਕ ਨਜਾਇਜ਼ ਪਿਸਤੌਲ 7.65 ਐਮਐਮ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦੇ ਹੋਏ ਥਾਣਾ 2 ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਦੇ ਨਾਲ ਫੁੱਟਬਾਲ ਚੌਕ ਵਿਖੇ ਮੌਜੂਦ ਸਨ। ਤੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗਾਂਧੀ ਵਨੀਤਾ ਆਸ਼ਰਮ ਦੇ ਕੋਲ ਖਾਲੀ ਪਲਾਟ ਵਿਖੇ ਇਕ ਵਿਅਕਤੀ ਐਕਟਿਵਾ ’ਤੇ ਬੈਠਾ ਹੋਇਆ ਹੈ ਜਿਸ ਦੇ ਕੋਲ ਅਵੈਧ ਹਥਿਆਰ ਵੀ ਹੈ, ਹੋ ਸਕਦਾ ਹੈ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੋਵੇ।
ਇਸ ਦੀ ਸੂਚਨਾ ਤੇ ਉਤਾਰ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਉਸ ਵਿਅਕਤੀ ਨੂੰ ਕਾਬੂ ਕਰ ਉਸ ਪਾਸੋਂ ਇਕ ਨਜਾਇਜ਼ ਦੇਸੀ ਪਿਸਤੌਲ 7.65 ਐਮਐਮ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਫੜੇ ਗਏ ਵਿਅਕਤੀ ’ਤੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਮ ਮਹਾਂਵੀਰ ਥਾਪਰ ਉਰਫ਼ ਵਿੱਕੀ ਪੁੱਤਰ ਰਾਜ ਕੁਮਾਰ ਨਿਵਾਸੀ ਡੁਗਾਣਾ ਰੋਡ ਹੁਸ਼ਿਆਰਪੁਰ ਦੱਸਿਆ।
ਜਾਂਚ ਕਰਨ ’ਤੇ ਪਤਾ ਚੱਲਿਆ ਹੈ ਕਿ ਆਰੋਪੀ ’ਤੇ ਹੁਸ਼ਿਆਰਪੁਰ ਵਿਚ ਵੀ ਐੱਨਡੀਪੀਐੱਸ ਅਤੇ 302 ਦੇ ਤਹਿਤ ਮਾਮਲਾ ਦਰਜ ਹੈ। ਪੁਲਿਸ ਨੇ ਆਰੋਪੀ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਹੈ ਤਾਂ ਕਿ ਆਰੋਪੀ ਤੋਂ ਹੋਰ ਵਾਰਦਾਤਾਂ ਬਾਰੇ ਪੁਸ਼ਟੀ ਕੀਤੀ ਜਾ ਸਕੇ।
ਇਹ ਵੀ ਪੜ੍ਹੋ: Indian Citizenship: ਕੇਂਦਰ ਦੁਆਰਾ ਨਾਗਰਿਕਤਾ ਦਿੱਤੇ ਜਾਣ ਦੇ ਫੈਸਲੇ ਨਾਲ ਸ਼ਰਨਾਰਥੀਆਂ ਦੇ ਚਿਹਰੇ ਖਿੜ੍ਹੇ