ਜਲੰਧਰ: ਸੂਬੇ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਅਨਸਰਾਂ ਤੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਥਾਂ-ਥਾਂ ’ਤੇ ਨਾਕਾਬੰਦੀ ਕੀਤੀ ਜਾ ਰਹੀ ਹੈ। ਇਸੇ ਨਾਕਾਬੰਦੀ ਦੌਰਾਨ ਪੁਲਿਸ ਨੇ ਫਿਲੌਰ ਦੇ ਪਿੰਡ ਉੜਾਪੁੜ ਤੋਂ ਪੁਲਿਸ ਨੇ ਨਸ਼ਿਆਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਇੱਕ ਵਿਅਕਤੀ ਨੂੰ ਕਾਫ਼ੀ ਮਾਤਰਾ ਵਿੱਚ ਨਸ਼ੀਲੇ ਟੀਕੇ ਅਤੇ ਡਰੱਗ ਮਨੀ ਨਾਲ ਕਾਬੂ ਕੀਤਾ।
ਪੁਲਿਸ ਨੇ ਭਾਰੀ ਨਸ਼ੇ ਤੇ ਡਰੱਗ ਮਨੀ ਨਾਲ ਇੱਕ ਵਿਅਕਤੀ ਕੀਤਾ ਕਾਬੂ - ਨਾਕਾਬੰਦੀ ਦੌਰਾਨ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋਂ ਉਹਨਾਂ ਨੇ ਇੱਕ ਸਫੇਦ ਰੰਗ ਦੀ ਕਾਰ ਨੂੰ ਰੋਕਣ ਲਈ ਕਿਹਾ ਤਾਂ ਕਾਰ ਚਾਲਕ ਨੇ ਉੱਥੋਂ ਗੱਡੀ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋ ਉਹਨਾਂ ਨੇ ਇੱਕ ਸਫੇਦ ਰੰਗ ਦੀ ਕਾਰ ਨੂੰ ਰੋਕਣ ਲਈ ਕਿਹਾ ਤਾਂ ਕਾਰ ਚਾਲਕ ਨੇ ਉੱਥੋਂ ਗੱਡੀ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ। ਜਿਸਦੇ ਚਲਦੇ ਪੁਲਿਸ ਨੇ ਉਸਨੂੰ ਰੋਕਿਆ ਅਤੇ ਉਹਦੀ ਤਲਾਸ਼ੀ ਲਈ।
ਤਲਾਸ਼ੀ ਦੌਰਾਨ ਉਸ ਤੋਂ 1100 ਬੋਪਰੋ ਨੂਰਫਿਲ ਨਸ਼ੀਲੇ ਟੀਕੇ, 1100 A1 ਨਸ਼ੀਲੇ ਟੀਕੇ, ਅਤੇ 12000 ਨਸ਼ੀਲੀਆ ਗੋਲੀਆਂ ਬਰਾਮਦ ਹੋਈਆਂ। ਇਸਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸਦੇ ਕੋਲ 2 ਲੱਖ 10 ਹਾਜ਼ਰ 140 ਡਰੱਗ ਮਨੀ ਵੀ ਬਰਾਮਦ ਹੋਈ। ਪੁਲਿਸ ਨੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।