ਪੰਜਾਬ

punjab

ETV Bharat / state

ਮਹਿਲਾ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲਾ ਇੱਕ ਮੁਲਜ਼ਮ ਕਾਬੂ - jalandhar police

ਜਲੰਧਰ 'ਚ ਪੁਲਿਸ ਨਾਲ ਕੁੱਟਮਾਰ ਕਰਨ ਵਾਲੇ ਇੱਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਿਹੜੇ ਮੁਲਾਜ਼ਮਾਂ ਨਾਲ ਕੁੱਟਮਾਰ ਹੋਈ, ਉਸ 'ਚੋਂ ਇੱਕ ਮਹਿਲਾ ਕਾਂਸਟੇਬਲ ਵੀ ਸ਼ਾਮਲ ਹੈ।

police
police

By

Published : Feb 5, 2020, 10:00 PM IST

ਜਲੰਧਰ: ਪੀਸੀਆਰ ਮਹਿਲਾ ਮੁਲਾਜ਼ਮ ਨਾਲ ਕੁੱਟਮਾਰ ਕਰਨ ਵਾਲੇ ਤਿੰਨ ਮੁਲਜ਼ਮਾਂ ਵਿਚੋ ਇਕ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਮਨੀ ਨੂੰ ਜਲੰਧਰ ਦੇ ਥਾਣਾ ਨੰਬਰ 4 ਦੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਬਲਕਾਰ ਸਿੰਘ ਨੇ ਦੱਸਿਆ ਕਿ 29 ਜਨਵਰੀ ਸ਼ਾਮ ਨੂੰ ਲੇਡੀ ਕਾਂਸਟੇਬਲ ਕਿਰਨਜੀਤ ਕੌਰ ਅਤੇ ਕਾਂਸਟੇਬਲ ਸੁਖਵੰਤ ਸਿੰਘ ਦੇ ਨਾਲ ਸੀਕਾ ਚੌਕ ਦੇ ਨੇੜੇ ਤਿੰਨ ਸ਼ਰਾਬੀ ਨੋਜਵਾਨਾਂ ਨੇ ਕੁੱਟਮਾਰ ਕੀਤੀ ਸੀ ਜਿਸ ਤੋ ਬਾਅਦ ਤਿੰਨੋਂ ਮੁਲਜ਼ਮ ਫ਼ਰਾਰ ਹੋ ਗਏ।

ਮੁਲਜ਼ਮਾਂ ਦੀ ਤਾਲਾਸ਼ ਵਿਚ ਪੁਲਿਸ ਛਾਪੇਮਾਰੀ ਕਰ ਰਹੀ ਸੀ। ਮੁਲਜ਼ਮਾਂ ਦੀ ਪਛਾਣ ਅਨੁਪ ਸਿੰਘ ਉਰਫ ਸਿੱਪੀ, ਸੁਖਵਿੰਦਰ ਸਿੰਘ ਉਰਫ ਲਾਡੀ ਅਤੇ ਅਤੇ ਸਿਮਰਨਜੀਤ ਸਿੰਘ ਉਰਫ ਮਨੀ ਦੇ ਰੂਪ ਵਿੱਚ ਹੋਈ। ਤਿੰਨੋਂ ਮੁਲਜ਼ਮ ਸਿੱਕਾ ਚੌਂਕ ਤੋ ਵਾਲਮੀਕਿ ਚੌਕ ਵਲ ਜਾਂਦੇ ਵੇਲੇ ਇੱਕ ਰਾਹੁਲ ਅਰੋੜਾ ਨਾਂ ਦੇ ਵਿਅਕਤੀ ਨਾਲ ਲੜਾਈ ਕਰ ਰਹੇ ਸਨ। ਮਾਮਲਾ ਸ਼ਾਂਤ ਕਰਵਾਉਣ ਲਈ ਪੀਸੀਆਰ ਦੀ ਟੀਮ ਮੌਕੇ ਤੇ ਪੁੱਜੀ। ਤਿੰਨਾਂ ਮੁਲਜ਼ਮਾਂ ਨੇ ਲੇਡੀ ਕਾਂਸਟੇਬਲ ਅਤੇ ਪੁਰਸ਼ ਕਾਂਸਟੇਬਲ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਵੀਡੀਓ

ਥਾਣਾ ਨੰਬਰ 4 ਦੀ ਪੁਲੀਸ ਨੇ ਇਕ ਮੁਲਜ਼ਮ ਸਿਮਰਨਜੀਤ ਸਿੰਘ ਨੂੰ ਜਿਲਾ ਅੰਮ੍ਰਿਤਸਰ ਥਾਣਾ ਬਿਆਸ ਦੇ ਪਿੰਡ ਬਤਾਲਾ ਤੋ ਗ੍ਰਿਫਤਾਰ ਕਰ ਲਿਆ ਜਦਕਿ ਬਾਕੀ ਦੋ ਹਾਲੇ ਵੀ ਫਰਾਰ ਹਨ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਵਿਰੁੱਧ ਪਹਿਲਾ ਹੀ ਮਾਮਾਲਾ ਦਰਜ਼ ਕਰ ਲਿਆ ਸੀ।

ABOUT THE AUTHOR

...view details