ਪੰਜਾਬ

punjab

ETV Bharat / state

ਕਰਫਿਊ ਖੁਲ੍ਹਿਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਨਤਮਸਤਕ ਹੋਈ ਸੰਗਤ - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਕੋਰੋਨਾ ਦੇ ਕਾਰਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਸੰਗਤ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਕਰਫਿਊ ਖੋਲ੍ਹ ਦਿੱਤਾ ਹੈ, ਪਰ ਫਿਰ ਵੀ ਗੁਰੂ ਘਰ ਵਿੱਚ ਸੰਗਤਾਂ ਦੀ ਗਿਣਤੀ ਬਹੁਤ ਘੱਟ ਹੈ।

pilgrims pay homage at takhat Sri Kesgarh Sahib
ਕਰਫਿਊ ਖੁਲ੍ਹਿਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਨਤਮਸਤਕ ਹੋਈ ਸੰਗਤ

By

Published : May 19, 2020, 7:18 PM IST

ਰੂਪਨਗਰ: ਕੋਰੋਨਾ ਵਾਇਰਸ ਨਾਲ ਸਾਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ ਬਣਇਆ ਹੋਇਆ ਹੈ। ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾਉਣਾ ਵੀ ਲਾਜ਼ਮੀ ਹੋ ਗਿਆ ਹੈ। ਜੇ ਗ਼ੱਲ ਕੀਤੀ ਜਾਵੇ ਗੁਰੂ ਘਰ ਦੀ ਤਾਂ ਗੁਰੂ ਘਰਾਂ 'ਚ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਇਸ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਵੀ ਸੰਗਤ ਬਹੁਤ ਘੱਟ ਦੇਖਣ ਨੂੰ ਮਿਲੀ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਕਰਫਿਊ ਖੋਲ੍ਹ ਦਿੱਤਾ ਹੈ, ਪਰ ਫਿਰ ਵੀ ਗੁਰੂ ਘਰ ਵਿੱਚ ਸੰਗਤਾਂ ਦੀ ਗਿਣਤੀ ਬਹੁਤ ਘੱਟ ਹੈ।

ਕਰਫਿਊ ਖੁਲ੍ਹਿਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਨਤਮਸਤਕ ਹੋਈ ਸੰਗਤ

ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਦੌਰਾ ਕੀਤਾ ਗਿਆ ਤਾਂ ਉਥੇ ਸੰਗਤ ਦੀ ਗਿਣਤੀ ਨਾ ਮਾਤਰ ਹੀ ਪਾਈ ਗਈ। ਪਰ ਮੈਨੇਜਮੈਂਟ ਵੱਲੋਂ ਸੈਨੇਟਾਈਜ਼ਰ ਮਸ਼ੀਨ, ਸਾਫ਼ ਸਫ਼ਾਈ, ਅਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ।

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਸੰਗਤਾ ਦੀ ਆਮਦ ਬਹੁਤ ਘੱਟ ਹੈ। ਹਾਲੇ ਜ਼ਿਆਦਾਤਰ ਸਥਾਨਕ ਸੰਗਤ ਹੀ ਨਤਮਸਤਕ ਹੋਣ ਲਈ ਗੁਰਦੁਆਰਾ ਸਾਹਿਬ ਪਹੁੰਚ ਰਹੀ ਹੈ। ਫਿਰ ਵੀ ਗੁਰਦੁਆਰਾ ਸਾਹਿਬ ਵੱਲੋਂ ਸੰਗਤਾ ਦੀਆਂ ਸਹੂਲਤਾਂ ਦਾ ਖ਼ਾਸ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ।

ABOUT THE AUTHOR

...view details