ਜਲੰਧਰ: ਕਿਸੇ ਨੇ ਸੱਚ ਕਿਹਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਜਿੱਥੇ ਕੁਝ ਲੋਕ ਮਹਿੰਗੀਆਂ ਗੱਡੀਆਂ ਦੇ ਸ਼ੌਕ ਰੱਖਦੇ ਹਨ, ਉੱਥੇ ਹੀ ਜਲੰਧਰ ਦੇ ਸਰਵਣ ਸਿੰਘ ਨਾਂਅ ਦੇ ਸ਼ਖ਼ਸ ਨੂੰ ਕਬੂਤਰ ਪਾਲਣ ਦਾ ਸ਼ੌਂਕ ਹੈ ਤੇ ਇਸ ਸ਼ੌਂਕ ਨੇ ਉਨ੍ਹਾਂ ਨੂੰ ਕਰੋੜਪਤੀ ਵੀ ਬਣਾਇਆ ਹੈ।
ਸਰਵਣ ਸਿੰਘ ਨੂੰ ਬਾਰਾਂ ਸਾਲ ਦੀ ਉਮਰ ਵਿੱਚ ਹੀ ਕਬੂਤਰਾਂ ਦਾ ਅਜਿਹਾ ਸ਼ੌਂਕ ਪਿਆ ਕਿ ਉਹ ਸ਼ੌਕ ਜਨੂੰਨ ਵਿੱਚ ਬਦਲ ਗਿਆ। ਕਬੂਤਰਾਂ ਨੇ ਉਨ੍ਹਾਂ ਨੂੰ ਦੋ ਵਾਰ ਵਰਲਡ ਚੈਂਪੀਅਨ ਵੀ ਬਣਾਇਆ ਸਰਵਣ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਨਾਨਾ ਜੀ ਕਬੂਤਰ ਰੱਖਦੇ ਸੀ ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਨੂੰ ਵੀ ਕਬੂਤਰਾਂ ਨਾਲ ਲਗਾਅ ਹੋ ਗਿਆ।