ਜਲੰਧਰ : ਇੱਥੋਂ ਦੇ ਕਸਬਾ ਫਿਲੌਰ ਦੇ ਵਾਰਡ ਨੰਬਰ 10 ਵਿੱਚ 15 ਲੱਖ ਦੀ ਲਾਗਤ ਨਾਲ ਤਿਆਰ ਹੋਏ ਆਰ.ਓ ਸਿਸਟਮ ਦਾ ਸੰਸਦ ਚੌਧਰੀ ਸੰਤੋਖ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਫਿਲੌਰ ਦੇ ਹਲਕਾ ਇੰਚਾਰਜ ਬਿਕਰਮਜੀਤ ਸਿੰਘ ਵੀ ਮੌਜੂਦ ਸਨ।
ਸਾਂਸਦ ਚੌਧਰੀ ਨੇ ਕਿਹਾ ਕਿ ਫਿਲੌਰ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਲਈ ਆਰ.ਓ ਸਿਸਟਮ ਦਾ ਉਦਘਾਟਨ ਕੀਤਾ ਹੈ। ਇਸ ਨੂੰ 15 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਸੁਥਰੇ ਪਾਣੀ ਜੋ ਫਿਲੌਰ ਵਾਸੀਆਂ ਨੂੰ ਇੱਕ ਲੀਟਰ 20 ਰੁਪਏ ਦਾ ਮਿਲ ਰਿਹਾ ਹੈ ਉਹੀ ਹੁਣ ਉਨ੍ਹਾਂ ਨੂੰ 20 ਲੀਟਰ ਪਾਣੀ ਤਿੰਨ ਰੁਪਏ ਦੇ ਨਾਲ ਮਿਲੇਗਾ।
ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਕਾਰਜਾਂ ਦੇ ਕੰਮ ਪਹਿਲਾਂ ਉਨ੍ਹਾਂ ਇਲਾਕਿਆਂ ਨੂੰ ਚੁਣਿਆ ਜੋ ਕਿ ਕਾਫੀ ਪਛੜੇ ਹੋਏ ਹਨ ਤਾਂ ਜੋ ਕਿ ਇਨ੍ਹਾਂ ਇਲਾਕਿਆਂ ਨੂੰ ਵਿਕਾਸ ਦੀ ਬਹੁਤ ਲੋੜ ਹੈ ਅਤੇ ਇਨ੍ਹਾਂ ਇਲਾਕਿਆਂ ਵਿੱਚ ਵਿਕਾਸ ਕਰ ਇਸ ਇਲਾਕੇ ਵਾਸੀਆਂ ਨੂੰ ਵੀ ਅੱਗੇ ਲਿਜਾਇਆ ਜਾਵੇ।
ਹਲਕਾ ਇੰਚਾਰਜ ਚੌਧਰੀ ਬਿਕਰਮਜੀਤ ਸਿੰਘ ਨੇ ਚੌਧਰੀ ਸੰਤੋਖ ਸਿੰਘ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਆਰਓ ਸਿਸਟਮ ਨਾਲ ਲੋਕ ਹੁਣ ਸਾਫ ਸੁਥਰਾ ਪਾਣੀ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਫਿਲੌਰ ਵਿੱਚ ਦੋ ਹੋਰ ਆਰ.ਓ ਸਿਸਟਮ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਜੋ ਫਿਲੌਰ ਵਾਸੀਆਂ ਨੂੰ ਸਾਫ ਸੁਥਰਾ ਪਾਣੀ-ਪੀਣ ਨੂੰ ਮਿਲ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇੱਥੇ ਬੱਚਿਆਂ ਦੇ ਖੇਡਣ ਲਈ ਇੱਕ ਪਾਰਕ ਵੀ ਤਿਆਰ ਕੀਤੀ ਜਾਵੇਗਾ। ਜੋ ਵੀ ਬਾਕੀ ਦੇ ਵਿਕਾਸ ਕਾਰਜਾਂ ਦੇ ਕੰਮ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦ ਪੂਰਾ ਕੀਤਾ ਜਾਵੇਗਾ।