ਜਲੰਧਰ: ਕਸਬਾ ਫਿਲੌਰ ਪੁਲਿਸ ਨੇ ਫਿਲੌਰ ਵਿਖੇ ਵੱਧ ਰਹੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੇ ਮਾਮਲੇ 'ਤੇ ਨੱਥ ਪਾਉਣ ਲਈ ਪੂਰੀ ਤਰ੍ਹਾਂ ਸਖ਼ਤੀ ਕਰ ਦਿੱਤੀ। ਇਸ ਦੇ ਚੱਲਦਿਆਂ ਪੁਲਿਸ ਨੂੰ ਫਿਲੌਰ ਵਿਖੇ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਈਪੀਐਸ ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਮਾਰਚ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਨਕੋਦਰ ਦੇ ਕੋਲ ਲਿੱਤਰਾਂ ਪਿੰਡ ਤੋਂ ਇੱਕ ਬੰਦੇ ਦਾ ਕਿਡਨੈਪ ਹੋਇਆ ਹੈ। ਪੁਲਿਸ ਪਾਰਟੀ ਇਸ ਬਾਰੇ ਜਾਂਚ ਪੜਤਾਲ ਕਰ ਲਈ ਸੀ ਤਾਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਇਹ ਸੋਨੇ ਦੀ ਸਮੱਗਲਿੰਗ ਦਾ ਮਾਮਲਾ ਹੈ।
ਸੁਹੇਲ ਕਾਸੀਮ ਮੀਰ ਨੇ ਦੱਸਿਆ ਕਿ ਦੁਬਈ ਤੋਂ ਇੱਕ ਅਮਰਜੀਤ ਨਾਂ ਦਾ ਬੰਦਾ 29 ਫਰਵਰੀ ਨੂੰ ਪੰਜਾਬ ਚੰਡੀਗੜ੍ਹ ਏਅਰਪੋਰਟ ਆਇਆ ਸੀ। ਅਮਰਜੀਤ ਆਪਣੇ ਕੋਲ ਗ਼ੈਰ-ਕਾਨੂੰਨੀ ਸੋਨਾ ਵੀ ਨਾਲ ਲੈ ਕੇ ਆਇਆ ਸੀ। ਉਸ ਨੇ ਇਹ ਸੋਨਾ ਕਿਸੇ ਦੂਜੀ ਪਾਲਟੀ ਨੂੰ ਦੇਣਾ ਸੀ ਜਦੋਂ ਉਸ ਨੇ ਇਹ ਸੋਨਾ ਨਹੀਂ ਦਿੱਤਾ ਤਾਂ ਦੂਸਰੀ ਪਾਰਟੀ ਨੇ ਉਸ ਦੇ ਹੀ ਸਾਥੀ ਨੂੰ ਕਿਡਨੈਪ ਕਰ ਲਿਆ।