ਫਿਲੌਰ: ਪੰਜਾਬ 'ਚ ਨਸ਼ੇ ਦਾ ਵਪਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਆਏ ਦਿਨ ਕਿਤੇ ਨਾ ਕਿਤੇ ਪੁਲਿਸ ਵੱਲੋਂ ਨਸ਼ੇ ਦੇ ਸੁਦਾਗਰਾਂ ਨੂੰ ਕਾਬੂ ਕੀਤਾ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਵਰਤਾਰਾ ਫਿਲੌਰ 'ਚ ਵੇਖਣ ਨੂੰ ਮਿਲਿਆ ਹੈ। ਜਿੱਥੇ ਪੁਲਿਸ ਨੇ ਸਤਲੁਜ ਦੇ ਪੁੱਲ 'ਤੇ ਲਾਏ ਨਾਕੇ ਦੌਰਾਨ ਅਫੀਮ ਤੇ ਹੈਰੋਇਨ ਸਮੇਤ ਦੋ ਔਰਤਾਂ ਅਤੇ ਦੋ ਮਰਦਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ ਸ਼ਖਸ਼ ਕਿਸੇ ਨਿੱਜੀ ਚੈਨਲ ਦਾ ਪੱਤਰਕਾਰ ਵੀ ਹੈ।
ਫਿਲੌਰ ਪੁਲਿਸ ਨੇ ਚਾਰ ਲੋਕਾਂ ਨੂੰ ਨਸ਼ੇ ਸਮੇਤ ਕੀਤਾ ਕਾਬੂ - crime in punjab
ਫਿਲੌਰ ਪੁਲਿਸ ਨੇ ਸਤਲੁਜ ਦੇ ਪੁੱਲ 'ਤੇ ਲਾਏ ਨਾਕੇ ਦੌਰਾਨ ਅਫੀਮ ਤੇ ਹੈਰੋਇਨ ਸਮੇਤ ਦੋ ਔਰਤਾਂ ਅਤੇ ਦੋ ਮਰਦਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਇੱਕ ਸ਼ਖਸ਼ ਕਿਸੇ ਨਿੱਜੀ ਚੈਨਲ ਦਾ ਪੱਤਰਕਾਰ ਵੀ ਹੈ।

ਥਾਣਾ ਫਿਲੌਰ ਦੇ ਮੁਖੀ ਗੁਰਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਹਾਇਕ ਸਬ-ਇਨਸਪੈਕਟ ਜਸਵੀਰ ਸਿੰਘ ਨੇ ਸਤਲੁਜ ਪੁੱਲ 'ਤੇ ਨਾਕਾਬੰਦੀ ਕੀਤੀ ਸੀ। ਇਸੇ ਦੌਰਾਨ ਪੁਲਿਸ ਪਾਰਟੀ ਨੇ ਇੱਕ ਬਰੀਜ਼ਾ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕਾਰ ਵਿੱਚੋਂ 850 ਗ੍ਰਾਮ ਅਫੀਮ ਅਤੇ 47 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਾਮ ਲੁਭਾਇਆ, ਮਨੂ ਚਾਵਲਾ, ਮੀਨਾ ਸੈਣੀ ਅਤੇ ਆਂਚਲ ਨੂੰ ਨਸ਼ੇ ਸਮੇਤ ਕਾਬੂ ਕੀਤਾ ਗਿਆ।
ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਮਨੂ ਚਾਵਲਾ ਕਿਸੇ ਨਿੱਜੀ ਚੈਨਲ ਦਾ ਪੱਤਰਕਾਰ ਵੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਐਨਡੀਪੀਸੀ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਰੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।