ਪੰਜਾਬ

punjab

ETV Bharat / state

ਪੈਟਰੋਲ-ਡੀਜ਼ਲ ਐਸੋਸੀਏਸ਼ਨ ਨੇ ਸਰਕਾਰ ਨੂੰ ਟੈਕਸ ਘਟਾਉਣ ਦੀ ਕੀਤੀ ਅਪੀਲ - ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਬਹੁਤ ਪ੍ਰੇਸ਼ਾਨ

ਪੰਜਾਬ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਦਿਨ ਪਰ ਦਿਨ ਵਧਦੇ ਹੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਅਜਿਹਾ ਹੈ ਕਿ ਪੰਜਾਬ ਦੇ ਲੋਕ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਬਹੁਤ ਪ੍ਰੇਸ਼ਾਨ ਹਨ।

ਪੈਟਰੋਲ ਡੀਜ਼ਲ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਨੂੰ ਟੈਕਸ ਘਟਾਉਣ ਦੀ ਕੀਤੀ ਅਪੀਲ
ਪੈਟਰੋਲ ਡੀਜ਼ਲ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਨੂੰ ਟੈਕਸ ਘਟਾਉਣ ਦੀ ਕੀਤੀ ਅਪੀਲ

By

Published : Mar 6, 2021, 8:57 PM IST

ਜਲੰਧਰ: ਪੰਜਾਬ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਦਿਨ ਪਰ ਦਿਨ ਵਧਦੇ ਹੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮਾਂ ਅਜਿਹਾ ਹੈ ਕਿ ਪੰਜਾਬ ਦੇ ਲੋਕ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਬਹੁਤ ਪ੍ਰੇਸ਼ਾਨ ਹਨ। ਇਸ ਦੇ ਨਾਲ ਹੀ ਆਮ ਲੋਕ ਹੀ ਨਹੀਂ ਬਲਕਿ ਕਿਸਾਨ ਵੀ ਇਸ ਤੋਂ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਇਸ ਦੇ ਚਲਦੇ ਜਲੰਧਰ ਦੇ ਨਿੱਜੀ ਹੋਟਲ ਵਿੱਚ ਪੰਜਾਬ ਪੈਟਰੋਲ ਡੀਜ਼ਲ ਐਸੋਸੀਏਸ਼ਨ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ।

ਇਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਚੱਲ ਰਹੇ ਮੌਜੂਦਾ ਬਜਟ ਸੈਸ਼ਨ ਵਿੱਚ ਤੇਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਵੈਟ ਨੂੰ ਹਟਾਇਆ ਜਾਵੇ ਤਾਂ ਜੋ ਹੋਰ ਸੂਬਿਆਂ ਵਾਂਗ ਹੀ ਪੰਜਾਬ ਦੇ ਵਿੱਚ ਵੀ ਉਨ੍ਹਾਂ ਦੇ ਸੂਬਿਆਂ ਵਾਂਗ ਹੀ ਪੈਟਰੋਲ ਤੇ ਡੀਜ਼ਲ ਦੇ ਦਾਮਨ ਵਿਚ ਇਕੱਤਰਤਾ ਆ ਸਕੇ।

ਪੈਟਰੋਲ-ਡੀਜ਼ਲ ਐਸੋਸੀਏਸ਼ਨ ਨੇ ਸਰਕਾਰ ਨੂੰ ਟੈਕਸ ਘਟਾਉਣ ਦੀ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਟ ਪੈਟਰੋਲ ਅਤੇ ਡੀਜ਼ਲ ਤੇ ਲਾਇਆ ਹੋਇਆ ਹੈ। ਉਹ ਸਰਾਸਰ ਗਲਤ ਹੈ ਅਤੇ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਆਮ ਲੋਕ ਹੀ ਨਹੀਂ ਬਲਕਿ ਪੈਟਰੋਲ ਪੰਪਾਂ ਦੇ ਡੀਲਰ ਵੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੈਟਰੋਲ ਡੀਜ਼ਲ ਤੇ ਵੈਟ ਘੱਟ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ’ਚ ਅੰਤਰ-ਰਾਜੀ ਸੈਕਸ ਰੈਕਟ ਦਾ ਪਰਦਾਫਾਸ਼, 10 ਕੁੜੀਆਂ ਕਾਬੂ

ਇਸ ਨਾਲ ਪੰਜਾਬ ਦੀ ਕਿਸੇ ਵੀ ਹੋਰ ਅਰਥ ਵਿਵਸਥਾ ਨੂੰ ਵੀ ਕੋਈ ਫ਼ਰਕ ਨਹੀਂ ਪਵੇਗਾ ਅਤੇ ਉਨ੍ਹਾਂ 'ਚ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਤੇ ਵਾਟ ਨੂੰ ਨਹੀਂ ਘਟਾਉਂਦੇ ਤੇ ਆਉਣ ਵਾਲੇ ਸਮੇਂ ਵਿੱਚ ਉਹ ਇਸ 'ਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।

ABOUT THE AUTHOR

...view details